ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ ਦੇ ਵੀਜਾ ਨਿਯਮਾਂ ਦੀ ਗਾਜ਼ ਖਿਡਾਰੀਆਂ ’ਤੇ ਡਿੱਗੀ
ਅਮਰੀਕਾ ਦੇ ਵੀਜਾ ਨਿਯਮਾਂ ਦੀ ਗਾਜ਼ ਖਿਡਾਰੀਆਂ ’ਤੇ ਡਿੱਗੀ
Page Visitors: 2423

ਅਮਰੀਕਾ ਦੇ ਵੀਜਾ ਨਿਯਮਾਂ ਦੀ ਗਾਜ਼ ਖਿਡਾਰੀਆਂ ’ਤੇ ਡਿੱਗੀ
November 26
20:23 2017
ਨਵੀਂ ਦਿੱਲੀ, 26 ਨਵੰਬਰ (ਪੰਜਾਬ ਮੇਲ)- ਭਾਰਤ ਅਤੇ ਅਮਰੀਕਾ ਦੇ ਕੂਟਨੀਤਕ ਰਿਸ਼ਤੇ ਭਾਵੇਂ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ, ਪਰ ਅਮਰੀਕਾ ਦਾ ਵੀਜਾ ਹਾਸਲ ਕਰਨਾ ਭਾਰਤੀਆਂ ਲਈ ਹੁਣ ਵੀ ਔਖਾ ਬਣਿਆ ਹੋਇਆ ਹੈ। ਕਈ ਵਾਰ ਅਮਰੀਕਾ ਦੇ ਵੀਜਾ ਨਿਯਮਾਂ ਦੀ ਸਖ਼ਤਾਈ ਦੀ ਗਾਜ਼ ਖਿਡਾਰੀਆਂ ’ਤੇ ਵੀ ਡਿੱਗਦੀ ਹੈ। ਇਸ ਵਾਰ ਇਨ੍ਹਾਂ ਨਿਯਮਾਂ ਦੇ ਸ਼ਿਕਾਰ ਭਾਰਤੀ ਮੁੱਕੇਬਾਜ਼ ਬਣੇ ਹਨ। ਭਾਰਤੀ ਮੁੱਕੇਬਾਜਾਂ ਨੂੰ ਦਸ ਦਿਨਾਂ ਦੇ ਟ੍ਰੇਨਿੰਗ ਦੌਰੇ ’ਤੇ ਅਮਰੀਕਾ ਜਾਣਾ, ਪਰ ਵੀਜੇ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਦਾ ਇਹ ਦੌਰਾ ਰੱਦ ਕਰ ਦਿੱਤਾ ਗਿਆ ਹੈ।
ਸੱਤ ਭਾਰਤੀ ਪੁਰਸ਼ ਮੁੱਕੇਬਾਜਾਂ ਨੂੰ ਅਗਲੇ ਮਹੀਨੇ ਟੈਕਸਾਸ ਵਿੱਚ ਪ੍ਰਸਿੱਧ ਮਾਈਕਲ ਜੌਨਸਨ ਪਰਫਾਰਮੈਂਸ ਸੈਂਟਰ ਵਿੱਚ ਦਸ ਦਿਨਾਂ ਟ੍ਰੇਨਿੰਗ ਦੌਰੇ ’ਤੇ ਜਾਣਾ ਸੀ। ਹਾਲਾਂਕਿ ਸਮੇਂ ’ਤੇ ਵੀਜਾ ਨਹੀਂ ਮਿਲਣ ਕਾਰਨ ਫਿਲਹਾਲ ਇਸ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਹੈ।
ਭਾਰਤ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਸੇਨਟਿਆਗੋ ਨੀਵਾ ਨੇ ਕਿਹਾ ਹੈ ਕਿ ਭਾਰਤੀ ਖੇਡ ਅਥਾਰਟੀ ਵੱਲੋਂ ਸਾਰੀਆਂ ਮਨਜੂਰੀਆਂ ਮਿਲ ਗਈਆਂ ਸਨ, ਪਰ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਸਮੇਂ ’ਤੇ ਵੀਜਾ ਨਹੀਂ ਮਿਲੇਗਾ। ਇਸ ਲਈ ਦੌਰਾ ਰੱਦ ਕਰ ਦਿੱਤਾ ਗਿਆ ਹੈ। ਦੌਰੇ ਲਈ ਚੁਣੀ ਗਈ ਟੀਮ ਵਿੱਚ ਉਨ੍ਹਾਂ ਮੁੱਕੇਬਾਜਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੇ ਇਸ ਸਾਲ ਜਰਮਨੀ ਦੇ ਹੈਮਬਰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ।
ਹੈਮਬਰਗ ਟੂਰਨਾਮੈਂਟ ਦੇ ਕਾਂਸੀ ਦਾ ਤਮਗਾ ਜੇਤੂ ਗੌਰਵ ਬਿਧੂੜੀ (56 ਕਿਲੋ ਗ੍ਰਾਮ), ਤਿੰਨ ਵਾਰ ਦੇ ਏਸ਼ੀਆਈ ਤਮਗਾ ਜੇਤੂ ਸ਼ਿਵ ਥਾਪਾ (60 ਕਿਲੋ ਗ੍ਰਾਮ), ਰਾਸ਼ਟਰਮੰਡਲ ਖੇਡਾਂ ਲਈ ਸਾਬਕਾ ਸੋਨ ਤਮਗਾ ਜੇਤੂ ਮਨੋਜ ਕੁਮਾਰ (69 ਕਿਲੋ ਗ੍ਰਾਮ), ਅਮਿਤ ਪੰਘਲ (49 ਕਿਲੋ ਗ੍ਰਾਮ), ਕਵਿੰਦਰ ਬਿਸ਼ਟ (52 ਕਿਵੋ ਗ੍ਰਾਮ), ਸੁਮਿਤ ਸਾਂਗਵਾਨ (91 ਕਿਲੋ ਗ੍ਰਾਮ) ਅਤੇ ਵਿਕਾਸ ਕ੍ਰਿਸ਼ਨ (75 ਕਿਲੋ ਗ੍ਰਾਮ) ਨੂੰ ਦੌਰੇ ਲਈ ਚੁਣਿਆ ਗਿਆ ਸੀ।

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.