ਖ਼ਬਰਾਂ
ਅੰਤਿਮ ਸਸਕਾਰ ਲਈ ਵੀ ਆਧਾਰ ਕਾਰਡ ਹੋਇਆ ਲਾਜ਼ਮੀ
Page Visitors: 2422
ਅੰਤਿਮ ਸਸਕਾਰ ਲਈ ਵੀ ਆਧਾਰ ਕਾਰਡ ਹੋਇਆ ਲਾਜ਼ਮੀ
November 25
21:39 2017
ਸੈਕਟਰ-17 ਵਾਸੀ ਸੰਦੀਪ ਸਿੰਘਲ ਦੇ ਪਿਤਾ ਰਾਜਾਰਾਮ ਸਿੰਘਲ ਦੇ ਅੰਤਿਮ ਸਸਕਾਰ ‘ਤੇ ਕੱਲ੍ਹ ਸਵੇਰੇ ਖੇੜੀ ਰੋਡ ਦੇ ਸ਼ਮਸ਼ਾਨ ਘਾਟ ਆਸ਼ਰਮ ‘ਚ ਇਕੱਠੇ ਲੋਕਾਂ ਨੇ ਜਦੋਂ ਇਹ ਬੋਰਡ ਵੇਖਿਆ ਤਾਂ ਕਈ ਨਾਗਰਿਕਾਂ ਨੇ ਇਸ ਹੁਕਮ ਦੀ ਕਾਨੂੰਨੀ ਵੈਧਤਾ ਦੀ ਜਾਣਕਾਰੀ ਮੰਗੀ। ਇਸੇ ਦੌਰਾਨ ਆਸ਼ਰਮ ਦੀ ਮੈਨੇਜਮੈਂਟ ਦਾ ਕੰਮ ਦੇਖ ਰਹੀ ਫਰੀਦਾਬਾਦ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰ ਪੀ ਬੱਤਰਾ ਨੇ ਲੋਕਾਂ ਨੂੰ ਕਿਹਾ ਕਿ ਜੇ ਲੋਕ ਮ੍ਰਿਤਕ ਦਾ ਵੇਰਵਾ ਰਜਿਸਟਰ ਵਿੱਚ ਸਹੀ ਦਰਜ ਕਰਾ ਦਿੰਦੇ ਹਨ ਤਾਂ ਆਧਾਰ ਕਾਰਡ ਲਾਜ਼ਮੀ ਨਹੀਂ, ਬਿਨਾਂ ਆਧਾਰ ਕਾਰਡ ਵੀ ਅੰਤਿਮ ਸਸਕਾਰ ਕਰਨ ਦਿੱਤਾ ਜਾਂਦਾ ਹੈ। ਬੱਤਰਾ ਦੇ ਮੁਤਾਬਕ ਹੁਣ ਤੱਕ ਕਿਸੇ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਿਆ ਨਹੀਂ ਗਿਆ, ਪਰ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਗਮਗੀਨ ਮਾਹੌਲ ਵਿੱਚ ਲੋਕ ਮ੍ਰਿਤਕ ਦਾ ਨਾਂ ਪੂਰਾ ਨਹੀਂ ਲਿਖਵਾਉਂਦੇ ਜਾਂ ਉਹ ਐਡਰੈੱਸ ਜਾਂ ਪਿਤਾ ਦਾ ਨਾਂ ਗਲਤ ਲਿਖਵਾ ਦਿੰਦੇ ਹਨ। ਇਸ ਨਾਲ ਉਨ੍ਹਾਂ ਨੂੰ ਨਗਰ ਨਿਗਮ ‘ਚ ਮੌਤ ਦਾ ਸਰਟੀਫਿਕੇਟ ਬਣਵਾਉਣ ‘ਚ ਪਰੇਸ਼ਾਨੀ ਹੁੰਦੀ ਅਤੇ ਉਹ ਲੋਕ ਫਿਰ ਆਸ਼ਰਮ ‘ਚ ਹੋਏ ਸਸਕਾਰ ਦੀ ਪਰਚੀ ਉਤੇ ਨਾਂ ਤੇ ਪਤਾ ਠੀਕ ਕਰਾਉਣ ਆਉਂਦੇ ਹਨ। ਇਸ ਨਾਲ ਪਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਦੀ ਸੰਸਥਾ ਨੇ ਲੋਕਾਂ ਦੀ ਪਰੇਸ਼ਾਨੀ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਹੈ। ਇਸ ਨਾਲ ਨਗਰ ਨਿਗਮ ਦੇ ਜਨਮ ਤੇ ਮੌਤ ਸਰਟੀਫਿਕੇਟ ਬਣਾਉਣ ਵਾਲੀ ਬ੍ਰਾਂਚ ਨੂੰ ਵੀ ਸਹੂਲਤ ਹੈ। ਸਿਹਤ ਅਧਿਕਾਰੀ, ਨਗਰ ਨਿਗਮ ਫਰੀਦਾਬਾਦ ਆਨੰਦ ਸਵਰੂਪ ਦਾ ਕਹਿਣਾ ਹੈ ਕਿ ਫਰੀਦਾਬਾਦ ਨਗਰ ਨਿਗਮ ਨੇ ਅੰਤਿਮ ਸਸਕਾਰ ‘ਚ ਆਧਾਰ ਕਾਰਡ ਦੇ ਜ਼ਰੂਰੀ ਹੋਣ ਦਾ ਹੁਕਮ ਜਾਰੀ ਨਹੀਂ ਕੀਤਾ। ਖੇੜੀ ਰੋਡ ਆਸ਼ਰਮ ਦੇ ਬੋਰਡ ਵਿੱਚ ਜਿਹੜੀ ਗੱਲ ਲਿਖੀ ਹੈ, ਉਹ ਠੀਕ ਕਰਾਈ ਜਾਵੇਗੀ।