ਖ਼ਬਰਾਂ
ਸਾਊਦੀ ਅਰਬ ‘ਚ ਫਸੇ ਭਾਰਤੀਆਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ
Page Visitors: 2437
ਸਾਊਦੀ ਅਰਬ ‘ਚ ਫਸੇ ਭਾਰਤੀਆਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ
November 20
21:22 2017
ਇਨ੍ਹਾਂ ਭਾਰਤੀਆਂ ਦਾ ਕਹਿਣਾ ਹੈ ਕਿ ਸਾਡੇ ਨਾਲ ਕੰਪਨੀ ਨੇ ਧੱਕਾ ਕੀਤਾ ਹੈ ਤੇ ਸਾਡੇ ਪਾਸਪੋਰਟ ਵੀ ਜ਼ਬਤ ਕਰ ਲਏ। ਉਨ੍ਹਾਂ ਮੁਤਾਬਕ ਕੰਪਨੀ ਉਨ੍ਹਾਂ ਨੂੰ ਅੰਦਰ ਹੀ ਬੰਦ ਕਰੀ ਰੱਖਦੀ ਹੈ ਤੇ ਗੇਟ ਤੋਂ ਵੀ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਇਨ੍ਹਾਂ ਨੌਜਵਾਨਾਂ ‘ਚ ਫਸੇ ਪੰਜਾਬੀ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਹੈ ਤੇ ਉਸ ਨਾਲ ਹੋਰ 4 ਸਰਦਾਰ ਮੁੰਡੇ ਵੀ ਇੱਥੇ ਫਸੇ ਹੋਏ ਹਨ। ਉਸ ਮੁਤਾਬਕ ਉਹ ਗੁਰਜੰਟ ਨੀਟਾ ਨਾਂ ਦੇ ਏਜੰਟ ਜ਼ਰੀਏ ਸਾਊਦੀ ਅਰਬ ਆਇਆ ਸੀ।
ਮੁਸੀਬਤ ‘ਚ ਫਸੇ ਭਾਰਤੀਆਂ ਦਾ ਕਹਿਣਾ ਹੈ ਨਾ ਸਾਡੇ ਕੋਲ ਪੈਸਾ ਹੈ ਤੇ ਨਾ ਹੀ ਸਾਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਕਈ ਬੀਮਾਰ ਵੀ ਹੋ ਚੁੱਕੇ ਹਨ ਪਰ ਉਨ੍ਹਾਂ ਕੋਲ ਦਵਾਈ ਖਰੀਦਣ ਤਾਂ ਦੂਰ ਰੋਟੀ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸਾਊਦੀ ਅਰਬ ਵਿੱਚੋਂ ਕਢਵਾਉਣ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦੇ ਯਤਨਾ ਸਦਕਾ ਬੀਤੇ ਦਿਨੀਂ ਤਿੰਨ ਪੰਜਾਬਣਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ।