ਇਕ ਹੋਰ ਮਾਸੂਮ ਚੜ੍ਹਿਆ ਵਿਆਹ ਚ ਗੋਲੀਬਾਰੀ ਦੀ ਭੇਂਟ
By : ਦੇਵਾ ਨੰਦ ਸ਼ਰਮਾ
Sunday, Nov 19, 2017 02:33 PM
-
ਿ
-
ਕੋਟਕਪੂਰਾ, 19 ਨਵੰਬਰ 2017
ਵਿਆਹਾਂ ਚ ਫੁਕਰੇਬਾਜ਼ੀ ਦਿਖਾਉਣ ਲਈ ਕੀਤੀ ਜਾਂਦੀ ਗੋਲੀਬਾਰੀ ਹੁਣ ਤੱਕ ਸੈਂਕੜੇ ਜਾਨਾਂ ਲੈ ਚੁੱਕੀ ਹੈ ਪਰ ਫਿਰ ਵੀ ਲੋਕ ਿੲਸਤੋਂ ਬਾਜ਼ ਨਹੀਂ ਆ ਰਹੇ । ਸ਼ਨੀਵਾਰ ਰਾਤ ਕੋਟਕਪੂਰਾ ਚ ਵਿਆਹ ਸਮਾਗਮ ਦੌਰਾਨ ਿੲੱਕ ਹੋਰ ਮਾਸੂਮ ਿੲਸ ਫੁਕਰੇਬਾਜ਼ੀ ਦੀ ਭੇਂਟ ਚੜ੍ਹ ਗਿਆ ।
ਕੋਟਕਪੂਰਾ ਦੇ ਆਨੰਦ ਨਗਰ ਵਿਚ ਬੀਤੀ ਰਾਤ ਇਕ ਵਿਆਹ ਸਮਾਗਮ ਦੋਰਾਨ ਲੜਕੇ ਦੇ ਮਾਮੇ ਅਤੇ ਫੱਫੜ ਦੀ ਆਪਸੀ ਜਿੱਦ ਬਾਜ਼ੀ ਚ ਕੀਤੀ ਗੋਲੀਬਾਰੀ ਨੇ 8 ਸਾਲਾ ਵਿਕਰਮਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਜਾਨ ਲੈ ਲਈ । ਵਿਆਹ ਸਮਾਗਮ ਵਿਚ ਉਕਤ ਦੋਹੇਂ ਵਿਅਕਤੀ ਜਿਦੋ ਜਿਦੀ ਫਾਇਰਿੰਗ ਕਰ ਰਹੇ ਸਨ ਕਿ ਅਚਾਨਕ ਗੋਲੀ 2 ਬੱਚਿਆਂ ਨੂੰ ਲੱਗ ਗਈ, ਜਿਨ੍ਹਾਂ ਵਿਚੋਂ ਇੱਕ ਬੱਚੇ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੈ ਜਿਸ ਦਾ ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ।
ਪੁਲਿਸ ਵਲੋਂ ਦੋ ਵਿਅਕਤੀਆਂ ਦੇ ਖਿਲਾਫ 306,336 ਆਈ ਪੀ ਸੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਥਿਤ ਦੋਸ਼ੀਆਂ ਨੇ ਵਿਆਹ ਸਮਾਗਮ ਦੋਰਾਨ 60 ਦੇ ਕਰੀਬ ਫਾਇਰ ਕੀਤੇ ਸਨ ।