ਖ਼ਬਰਾਂ
ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ
Page Visitors: 2532
ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ
November 15
10:49 2017
ਏ.ਜੀ.ਪੀ.ਸੀ. ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਜੋ ਕਿ ਹਮੇਸ਼ਾਂ ਹੀ ਮਜ਼ਲੂਮਾਂ ਲਈ ਕੁਰਬਾਨੀਆਂ ਦਿੰਦੇ ਆਏ ਹਨ, ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਤੁਕਾਂ ਤੋਂ ਸਿੱਧੀ ਸੇਧ ਲੈ ਕੇ ਸੰਯੁਕਤ ਰਾਸ਼ਟਰ ਸੰਘ ਨੇ ਆਪਣੇ ਸਰਕਾਰੀ ਦਸਤਾਵੇਜ਼ਾਂ ‘ਚ ਸ਼ਾਮਿਲ ਕਰਕੇ ਸਿੱਖ ਧਰਮ ਤੇ ਕੌਮ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਇਹ ਉਕਤ ਤੁਕਾਂ ਦਾ ਅੰਗਰੇਜ਼ੀ, ਅਰਬੀ ਅਤੇ ਫ਼ਰੈਸ਼ ਭਾਸ਼ਾ ‘ਚ ਤਰਜ਼ਮਾ ਕਰਵਾ ਕੇ ਛਾਪਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 74, 272 ਤੇ 473 ਦੀਆਂ ਤੁਕਾਂ ਵਿਚ ਦਿੱਤੇ ਇਲਾਹੀ ਫਲਸਫੇ ਦਾ ਜ਼ਿਕਰ ਹੈ, ਜਿਸ ਵਿਚ ਸਿੱਖ ਪ੍ਰਭੂਸੱਤਾ-ਹਲੇਮੀ ਰਾਜ ਦਾ ਜ਼ਿਕਰ ਹੈ, ਉਸ ਤੋਂ ਬਾਦ ਔਰਤ ਦੀ ਮਹਾਨਤਾ ਦਾ ਜ਼ਿਕਰ ਹੈ ਤੇ ਤੀਜੀ ਤੁੱਕ ਵਿਚ ਬ੍ਰਹਮ ਗਿਆਨੀ ਦਾ ਚਰਚਾ ਹੈ। ਇਸ ਮੌਕੇ ਡਾ. ਇਕਦਾਰ ਕਰਾਮਤ ਚੀਮਾ ਨੇ ਯੂ.ਐੱਨ. ਨੇ ਆਪਣੇ ਆਫਿਸ਼ੀਅਲ ਦਸਤਾਵੇਜ਼ ‘ਚ ਤੁਕਾਂ ਤੋਂ ਲਈ ਸਿੱਧੀ ਬਾਰੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸੰਯੁਕਤ ਰਾਸ਼ਟਰ ਸੰਘ ਨੇ ਆਪਣੇ ਜ਼ਰੂਰੀ ਦਸਤਾਵੇਜ਼ਾਂ ‘ਚ ਗੁਰਬਾਣੀ ਦੀ ਸਿੱਧੀ ਸੇਧ ਨੂੰ ਆਪਣਾ ਹਿੱਸਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮੂਹ ਸਿੱਖ ਜਗਤ ਲਈ ਖੁਸ਼ੀ ਅਤੇ ਫ਼ਖਰ ਵਾਲੀ ਗੱਲ ਹੈ। ਇਸ ਦਸਤਾਵੇਜ਼ ਦੇ ਗੁਰਬਾਣੀ ਵਾਲੇ ਹਿੱਸੇ ਨੂੰ ਯੂਬਾ ਸਿਟੀ ਦੇ ਸਾਲਾਨਾ ਨਗਰ ਕੀਰਤਨ ਦੌਰਾਨ ਗੁਰਦੁਆਰਾ ਸਾਹਿਬ ਅੰਦਰ ਸੰਗਤਾਂ ਨਾਲ ਭਰੇ ਹਾਲ ਵਿਚ ਪੇਸ਼ ਕੀਤਾ ਤੇ ਪੜ੍ਹ ਕੇ ਸੁਣਾਇਆ ਗਿਆ। ਡਾ. ਇਕਤਿਦਾਰ ਚੀਮਾ ਸੰਯੁਕਤ ਰਾਸ਼ਟਰ ਸੰਘ ਮਨੁੱਖੀ ਅਧਿਕਾਰ ਕਮਿਸ਼ਨ ਦੀ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਹਨ।