ਖ਼ਬਰਾਂ
ਪਿੰਡ ਲਮੋਚੜ ਕਲਾਂ ਦੀ ਜੈਸਿਕਾ ਕੰਬੋਜ ਨੇ ਜਿੱਤੇ ਚਾਂਦੀ ਅਤੇ ਕਾਂਸੀ ਦੇ ਤਮਗੇ, ਦੱਖਣੀ ਕੋਰੀਆ ,ਚ ਕੀਤੀ ਦੇਸ਼ ਦੀ ਨਮਾਇੰਦਗੀ
Page Visitors: 2408
ਪਿੰਡ ਲਮੋਚੜ ਕਲਾਂ ਦੀ ਜੈਸਿਕਾ ਕੰਬੋਜ ਨੇ ਜਿੱਤੇ ਚਾਂਦੀ ਅਤੇ ਕਾਂਸੀ ਦੇ ਤਮਗੇ, ਦੱਖਣੀ ਕੋਰੀਆ ,ਚ ਕੀਤੀ ਦੇਸ਼ ਦੀ ਨਮਾਇੰਦਗੀ
By : ਜਗਦੀਸ਼ ਥਿੰਦ
Updated : Wednesday, Nov 08, 2017 05:39 PM
-
ਜੈਸਿਕਾ ਕੰਬੋਜ ਵੱਲੋਂ ਕੀਤੀ ਪ੍ਰਾਪਤੀ ਦੀਆਂ ਤਸਵੀਰਾਂ ।
ਗੁਰੂਹਰਸਹਾਏ / ਫਿਰੋਜ਼ਪੁਰ, 8 ਨਵੰਬਰ, 2017 : ਦੱਖਣੀ ਕੋਰੀਆ ਵਿੱਚ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਪ੍ਰਤੀਨਿਧਤਾ ਕਰ ਰਹੀ ਖਿਡਾਰਨ ਜੈਸਿਕਾ ਕੰਬੋਜ ਨੇ ਇਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਹੈ ।
ਜੈਸਿਕਾ ਕੰਬੋਜ ਪਿੰਡ ਲਮੋਚੜ ਕਲਾਂ ਦੇ ਚੌਧਰੀ ਇੰਦਰਰਾਜ ਕੰਬੋਜ ਦੀ ਪੋਤੀ ਅਤੇ ਸੋਨੂੰ ਕੰਬੋਜ ਦੀ ਪੁਤਰੀ ਹੈ । ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਦੀ ਵਿਦਿਆਰਥਣ ਹੈ । ਕਿਮਨਯੋਂਗ ਕੱਪ ਮੁਕਾਬਲੇ ਵਿੱਚ ਉਸ ਨੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਤਾਂ ਜਿੰਚਿਓਂ ਵਰਲਡ ਪਹਿਲੀ ਆਰਟਸ ਚੈਂਪੀਅਨਸ਼ਿਪ 2017 ਵਿੱਚ ਉਸ ਨੇ ਚਾਂਦੀ ਦਾ ਤਮਗਾ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਇਸ ਪ੍ਰਾਪਤੀ ਲਈ ਉਹ ਆਪਣੇ ਕੋਚ ਸੁਨੀਲ ਕੁਮਾਰ, ਸਮੂਹ ਸਕੂਲ ਸਟਾਫ ਅਤੇ ਆਪਣੇ ਮਾਪਿਆਂ ਵੱਲੋਂ ਭਰੇ ਖੇਡ ਭਾਵਨਾ ਦੇ ਜ਼ਜਬੇ ਨੂੰ ਸਿਹਰਾ ਪ੍ਰਦਾਨ ਕਰਦੀ ਹੈ । ਜੈਸਿਕਾ ਕੰਬੋਜ ਦਾ ਕਹਿਣਾ ਹੈ ਕਿ ਉਹ ਦੇਸ਼ ਲਈ ਹੋਰ ਪ੍ਰਾਪਤੀਆਂ ਕਰਨਾ ਚਾਹੁੰਦੀ ਹੈ ।