ਖ਼ਬਰਾਂ
ਨਿਊਜਰਸੀ ‘ਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਲਾਏ ਪੋਸਟਰ
Page Visitors: 2417
ਨਿਊਜਰਸੀ ‘ਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਲਾਏ ਪੋਸਟਰ
November 05
16:44 2017
ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਇਹ ਪੋਸਟਰ ਉਨ੍ਹਾਂ ਪੋਸਟ ਕਾਰਡ ਦਾ ਸੋਧਿਆ ਹੋਇਆ ਰੂਪ ਲੱਗਦੇ ਹਨ, ਜੋ ਮੇਅਰ ਅਹੁਦੇ ਦੇ ਇਕ ਹੋਰ ਉਮੀਦਵਾਰ ਮਾਈਕ ਡੀ. ਯੂਸਕੋ ਵਲੋਂ ਲੋਕਾਂ ਨੂੰ ਭੇਜੇ ਗਏ ਸਨ। ਸਿੱਖ ਉਮੀਦਵਾਰ ਨੂੰ ਅੱਤਵਾਦੀ ਦੱਸਣ ਦੇ ਇਸ ਕਦਮ ਦੀ ਅਧਿਕਾਰੀਆਂ ਨੇ ਨਿੰਦਿਆ ਕੀਤੀ ਹੈ। ਡੀ. ਯੂਸਕੋ ਨੇ ਵੀ ਭੱਲਾ ਨੂੰ ਅੱਤਵਾਦੀ ਦੱਸਣ ਵਾਲੇ ਪੋਸਟਰ ਮਾਮਲੇ ਦੀ ਨਿੰਦਿਆ ਕੀਤੀ ਹੈ।
ਭੱਲਾ ਨੇ ਇਕ ਬਿਆਨ ਵਿਚ ਕਿਹਾ, ”ਅਸੀਂ ਹੋਬੋਕੇਨ ਵਿਚ ਨਫਰਤ ਨੂੰ ਨਹੀਂ ਜਿੱਤਣ ਦੇਵਾਂਗੇ। ਇਸ ਮੌਕੇ ‘ਤੇ ਬਸ ਮੈਂ ਇਹ ਹੀ ਕਹਾਂਗਾ ਕਿ ਮੈਂ ਇਕ-ਦੂਜੇ ਨੂੰ ਅਤੇ ਆਪਣੇ ਬੱਚਿਆਂ ਨੂੰ ਕਈ ਭਾਈਚਾਰੇ ‘ਚ ਰਹਿਣ ਵਾਲਿਆਂ ਨੂੰ ਉਸ ਕੀਮਤ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਸਾਡੀ ਪਰਖ ਆਪਣੇ ਚਰਿੱਤਰ ਤੋਂ ਹੁੰਦੀ ਹੈ, ਨਾ ਕਿ ਰੰਗ ਤੋਂ। ਓਧਰ ਸੈਨੇਟਰ ਕੋਰੀ ਬੂਕਰ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ।