ਖ਼ਬਰਾਂ
ਆਈਐਸ ਦੇ ਕਬਜ਼ੇ ਵਿਚ 20 ਹਜ਼ਾਰ ਨਿਰਦੋਸ਼ ਲੋਕ, ਭੱਜਣ ਵਾਲਿਆਂ ਨੂੰ ਮਾਰ ਰਹੇ ਗੋਲੀ
Page Visitors: 2408
ਆਈਐਸ ਦੇ ਕਬਜ਼ੇ ਵਿਚ 20 ਹਜ਼ਾਰ ਨਿਰਦੋਸ਼ ਲੋਕ, ਭੱਜਣ ਵਾਲਿਆਂ ਨੂੰ ਮਾਰ ਰਹੇ ਗੋਲੀ
July 07
09:05 2017
ਗਰਾਂਡੇ ਅਨੁਸਾਰ ਸੰਘਰਸ਼ ਵਾਲੇ ਖੇਤਰ ਵਿਚ ਫਸੇ ਲੋਕ ਖੌਫ਼ਨਾਕ ਹਾਲਾਤ ਵਿਚ ਹਨ। ਬੰਬਾਰੀ ਅਤੇ ਲਗਾਤਾਰ ਗੋਲੀਬਾਰੀ ਦੇ ਚਲਦਿਆਂ ਇਨ੍ਹਾਂ ਲੋਕਾਂ ਨੂੰ ਖਤਰਨਾਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਐਸ ਲੜਾਕੇ ਹੁਣ ਵੀ ਉਥੇ ਮੌਜੂਦ ਹਨ ਜੋ ਭੱਜਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਦੱਸ ਦੇਈਏ ਕਿ ਇਸ ਖੂਨੀ ਸੰਘਰਸ਼ ਦੇ ਚਲਦਿਆਂ ਲੋਕਾਂ ਨੂੰ ਘਰ ਛੱਡ ਕੇ ਭੱਜਣਾ ਪਿਆ ਹੈ। ਇਨ੍ਹਾਂ ਵਿਚੋਂ ਸੱਤ ਲੱਖ ਲੋਕ ਹੁਣ ਵੀ ਬੇਘਰੇ ਹਨ। ਗਰਾਂਡੇ ਨੇ ਯੁੱਧ ਪੀੜਤ ਖੇਤਰ ਦੇ ਮੁੜ ਨਿਰਮਾਣ ‘ਤੇ ਉਮੀਦ ਤੋਂ ਕਿਤੇ ਜ਼ਿਆਦਾ ਖ਼ਰਚ ਆਉਣ ਦੀ ਗੱਲ ਕਹੀ ਹੈ।
ਮੋਸੁਲ ‘ਚ ਆਈਐਸ ਦੇ ਕਬਜ਼ੇ ਵਿਚ 20 ਹਜ਼ਾਰ ਲੋਕ, ਭੱਜਣ ਵਾਲਿਆਂ ਨੂੰ ਗੋਲੀ ਮਾਰ ਰਹੇ ਨੇ ਅੱਤਵਾਦੀ ਬਗਦਾਦ, 7 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਇਰਾਕੀ ਫ਼ੌਜ ਮੋਸੁਲ ਨੂੰ ਆਈਐਸ ਅੱਤਵਾਦੀਆਂ ਦੇ ਕਬਜ਼ੇ ਤੋਂ ਛੁਡਾਉਣ ਦੇ ਕਰੀਬ ਹੈ। ਆਖਰੀ ਪੜਾਅ ਦੇ ਸੰਘਰਸ਼ ਦੇ ਵਿਚ ਸੰਯੁਕਤ ਰਾਸ਼ਟਰ ਨੇ ਤਕਰੀਬਨ 20 ਹਜ਼ਾਰ ਨਿਰਦੋਸ਼ ਨਾਗਰਿਕਾਂ ਦੇ ਅੱਤਵਾਦੀਆਂ ਦੇ ਕਬਜ਼ੇ ਵਿਚ ਹੋਣ ਦੀ ਗੱਲ ਕਹੀ ਹੈ। ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਅੱਤਵਾਦੀਆਂ ਦੁਆਰਾ ਗੋਲੀ ਮਾਰੀ ਜਾ ਰਹੀ ਹੈ। ਇਰਾਕੀ ਸੈਨਾ ਨੇ ਮੋਸੁਲ ਨੂੰ ਅੱਤਵਾਦੀਆਂ ਤੋਂ ਮੁਕਤ ਕਰਾਉਣ ਦੇ ਲਈ 8 ਮਹੀਨੇ ਪਹਿਲਾਂ ਮੁਹਿੰਮ ਚਲਾਈ ਸੀ। ਇਸ ਵਿਚ ਅਮਰੀਕੀ ਫ਼ੌਜ ਵੀ ਮਦਦ ਕਰ ਰਹੀ ਹੈ। ਆਈਐਸ ਸ਼ਹਿਰ ਦੇ ਪੁਰਾਣੇ ਇਲਾਕੇ ਦੇ ਇਕ ਖੇਤਰ ਵਿਚ ਸਿਮਟ ਗਿਆ ਹੈ। ਜਿਸ ਨੂੰ ਛੁਡਾਉਣ ਦੇ ਲਈ ਸੈਨਾ ਨੂੰ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਰਾਕ ਵਿਚ ਮਨੁੱਖੀ ਮਦਦ ਪਹੁੰਚਾਉਣ ਦੀ ਮੁਹਿੰਮ ਦੀ ਸੰਯੋਜਕ ਲਿਜ ਗਰਾਂਡੇ ਨੇ ਦੱਸਿਆ ਕਿ ਦੁਵੱਲੇ ਸੰਘਰਸ਼ ਵਿਚ ਹਜ਼ਾਰਾਂ ਨਾਗਰਿਕ ਫਸੇ ਹਨ। ਊਨ੍ਹਾਂ ਦੱਸਿਆ ਕਿ ਯੂਐਨ ਦੇ ਮੁਤਾਬਕ ਆਈਐਸ ਦੇ ਕਬਜ਼ੇ ਵਾਲੇ ਪੁਰਾਣੇ ਸ਼ਹਿਰ ਵਿਚ 15 ਤੋਂ 20 ਹਜ਼ਾਰ ਨਾਗਰਿਕ ਅੱਤਵਾਦੀਆਂ ਦੇ ਕਬਜ਼ੇ ਵਿਚ ਹਨ। ਗਰਾਂਡੇ ਅਨੁਸਾਰ ਸੰਘਰਸ਼ ਵਾਲੇ ਖੇਤਰ ਵਿਚ ਫਸੇ ਲੋਕ ਖੌਫ਼ਨਾਕ ਹਾਲਾਤ ਵਿਚ ਹਨ। ਬੰਬਾਰੀ ਅਤੇ ਲਗਾਤਾਰ ਗੋਲੀਬਾਰੀ ਦੇ ਚਲਦਿਆਂ ਇਨ੍ਹਾਂ ਲੋਕਾਂ ਨੂੰ ਖਤਰਨਾਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਐਸ ਲੜਾਕੇ ਹੁਣ ਵੀ ਉਥੇ ਮੌਜੂਦ ਹਨ ਜੋ ਭੱਜਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਦੱਸ ਦੇਈਏ ਕਿ ਇਸ ਖੂਨੀ ਸੰਘਰਸ਼ ਦੇ ਚਲਦਿਆਂ ਲੋਕਾਂ ਨੂੰ ਘਰ ਛੱਡ ਕੇ ਭੱਜਣਾ ਪਿਆ ਹੈ। ਇਨ੍ਹਾਂ ਵਿਚੋਂ ਸੱਤ ਲੱਖ ਲੋਕ ਹੁਣ ਵੀ ਬੇਘਰੇ ਹਨ। ਗਰਾਂਡੇ ਨੇ ਯੁੱਧ ਪੀੜਤ ਖੇਤਰ ਦੇ ਮੁੜ ਨਿਰਮਾਣ ‘ਤੇ ਉਮੀਦ ਤੋਂ ਕਿਤੇ ਜ਼ਿਆਦਾ ਖ਼ਰਚ ਆਉਣ ਦੀ ਗੱਲ ਕਹੀ ਹੈ।