ਖ਼ਬਰਾਂ
ਅਮਰੀਕਾ, ਕੋਰੀਆ ਤੇ ਹਮਲੇ ਲਈ ਪੂਰੀ ਤਰ੍ਹਾਂ ਤਿਆਰ
Page Visitors: 2415
ਅਮਰੀਕਾ ਨੇ ਉੱਤਰ ਕੋਰੀਆ ‘ਤੇ ਹਮਲਾ ਲਈ ਪੂਰੀ ਤਰ੍ਹਾਂ ਤਿਆਰ;
ਪ੍ਰਮਾਣੂ ਹਥਿਆਰਾਂ ਨੂੰ ਆਪਣੇ ਸੁਰੱਖਿਅਤ ਹੱਥਾਂ ‘ਚ ਲੈਣ ਲਈ ਬਣਾਇਆ ਖਾਸ ਪਲਾਨ
November 05
16:47 2017
ਖਬਰ ਮੁਤਾਬਕ ਅਮਰੀਕਾ ਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਜੰਗ ਦੌਰਾਨ ਪਿਓਂਗਯਾਂਗ ਬਾਇਓਲਾਜੀਕਲ ਤੇ ਕੈਮੀਕਲ ਹਥਿਆਰਾਂ ਦੀ ਵੀ ਵਰਤੋਂ ਕਰ ਸਕਦਾ ਹੈ। ਇਹ ਖਬਰ ਅਜਿਹੇ ਵੇਲੇ ‘ਚ ਆਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਏਸ਼ੀਆ ਦੇ ਦੌਰੇ ‘ਤੇ ਹਨ ਤੇ ਉਨ੍ਹਾਂ ਦੇ ਏਜੰਡੇ ‘ਚ ਨਾਰਥ ਕੋਰੀਆ ਟੌਪ ‘ਤੇ ਹੈ।
ਰਿਪੋਰਟ ਮੁਤਾਬਕ ਸੰਸਦ ਮੈਂਬਰਾਂ ਨੂੰ ਭੇਜੇ ਗਏ ਪੱਤਰ ‘ਚ ਪੈਂਟਾਗਨ ਨੇ ਨਾਰਥ ਕੋਰੀਆ ਦੇ ਹਮਲੇ ਦਾ ਜਵਾਬ ਦੇਣ ਦੀਆਂ ਤਿਆਰੀਆਂ ਦਾ ਪੂਰਾ ਜ਼ਿਕਰ ਕੀਤਾ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜੇਕਰ ਪਿਓਂਯਾਂਗ ਨੇ ਹਮਲਾ ਕੀਤਾ ਤਾਂ ਅਮਰੀਕਾ ਦਾ ਅਗਲਾ ਕਦਮ ਕੀ ਹੋਵੇਗਾ।
ਸਪੱਸ਼ਟ ਹੈ ਕਿ ਅਮਰੀਕਾ ਨੇ ਨਾਰਥ ਕੋਰੀਆ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੈਂਟਾਗਨ ਦੇ ਜੁਆਇੰਟ ਸਟਾਫ ਦੇ ਉਪ ਨਿਰਦੇਸ਼ਕ ਰਿਅਰ ਐਡਮਿਰਲ ਮਾਈਕਲ ਜੇ. ਡਿਊਮਾਟ ਨੇ ਇਹ ਪੱਤਰ ਲਿਖਿਆ ਹੈ। ਇਸ ‘ਚ ਦੋਵਾਂ ਸਦਨਾਂ ਦੇ ਕਈ ਸੰਸਦ ਮੈਂਬਰਾਂ ਨੇ ਨਾਰਥ ਕੋਰੀਆ ਨਾਲ ਜੰਗ ਦੇ ਸਮੇਂ ਸੰਭਾਵਿਤ ਕੈਜ਼ੁਅਲਟੀ ਦੀ ਸਮੀਖਿਆ ਦੀ ਜਾਣਕਾਰੀ ਮੰਗੀ ਹੈ।