ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
1984 ਸਿੱਖ ਵਿਰੋਧੀ ਦੰਗੇ : ਮੁੱਖ ਗਵਾਹ ਨੂੰ ਟਾਈਟਲਰ ਤੋਂ ਖ਼ਤਰਾ
1984 ਸਿੱਖ ਵਿਰੋਧੀ ਦੰਗੇ : ਮੁੱਖ ਗਵਾਹ ਨੂੰ ਟਾਈਟਲਰ ਤੋਂ ਖ਼ਤਰਾ
Page Visitors: 2491

1984 ਸਿੱਖ ਵਿਰੋਧੀ ਦੰਗੇ : ਮੁੱਖ ਗਵਾਹ ਨੂੰ ਟਾਈਟਲਰ ਤੋਂ ਖ਼ਤਰਾ

1984 ਸਿੱਖ ਵਿਰੋਧੀ ਦੰਗੇ : ਮੁੱਖ ਗਵਾਹ ਨੂੰ ਟਾਈਟਲਰ ਤੋਂ ਖ਼ਤਰਾ
July 07
08:28 2017
ਨਵੀਂ ਦਿੱਲੀ, 7 ਜੁਲਾਈ (ਪੰਜਾਬ ਮੇਲ)-ਵਿਵਾਦਤ ਹਥਿਆਰ ਕਾਰੋਬਾਰੀ ਅਤੇ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਮੁੱਖ ਗਵਾਹ ਅਭਿਸ਼ੇਕ ਵਰਮਾ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਦੰਗਿਆਂ ‘ਚ ਦੋਸ਼ੀ ਜਗਦੀਸ਼ ਟਾਈਟਲਰ ਤੋਂ ਜਾਨ ਦਾ ਖ਼ਤਰਾ ਦੱਸਿਆ ਹੈ। ਦਿੱਲੀ ਦੀ ਅਦਾਲਤ ‘ਚ ਅਭਿਸ਼ੇਕ ਵਰਮਾ ਨੇ ਕਿਹਾ ਕਿ ਉਹ ਪਾਲੀਗ੍ਰਾਫ ਟੈਸਟ ਕਰਾਉਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾਵੇ। ਅਭਿਸ਼ੇਕ ਵਰਮਾ ਦੇ ਵਕੀਲ ਨੇ ਅਦਾਲਤ ‘ਚ ਕਿਹਾ ਸੀ ਕਿ ਉਨ੍ਹਾਂ ਦੇ ਮੁਅੱਕਲ ਦੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਨਿੱਜੀ ਪੇਸ਼ੀ ਲਈ ਸਮਾਂ ਦੇਣ ਦੀ ਅਪੀਲ ਕੀਤੀ ਸੀ। ਹੁਣ ਅਭਿਸ਼ੇਕ ਇਸ ਦੇ ਲਈ ਤਿਆਰ ਹਨ। ਅਭਿਸ਼ੇਕ ਦਾ ਕਹਿਣਾ ਹੈ ਕਿ ਮੁੱਖ ਗਵਾਹ ਹੋਣ ਕਾਰਨ ਉਨ੍ਹਾਂ ਨੂੰ 1984 ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਤੋਂ ਖ਼ਤਰਾ ਹੈ। ਇਸ ਲਈ ਉਨ੍ਹਾਂ ਨੂੰ 24 ਘੰਟੇ ਸੁਰੱਖਿਆ ਮੁਹੱਈਆ ਕਰਾਈ ਜਾਵੇ।
ਦੱਸਣਯੋਗ ਹੈ ਕਿ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ‘ਚ ਪਾਲੀਗ੍ਰਾਫ ਟੈਸਟ ਕਰਾਉਣ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ‘ਚ ਸੀਬੀਆਈ ਨੇ ਉਨ੍ਹਾਂ ਨੂੰ ਤਿੰਨ ਮੌਕਿਆਂ ‘ਤੇ ਕਲੀਨ ਚਿੱਟ ਦਿੱਤੀ ਸੀ। ਐਡੀਸ਼ਨਲ ਚੀਫ ਮੈਟਰੋਪੋਲੀਟਿਨ ਮੈਜਿਸਟ੫ੇਟ ਸ਼ਿਵਾਲੀ ਸ਼ਰਮਾ ਦੇ ਸਾਹਮਣੇ ਦਾਇਰ ਹਲਫਨਾਮੇ ‘ਚ ਟਾਈਟਲਰ ਨੇ ਕਿਹਾ ਕਿ ਉਹ ਇਹ ਪ੍ਰੀਖਣ ਨਹੀਂ ਕਰਾਉਣਾ ਚਾਹੁੰਦੇ। ਸੀਬੀਆਈ ਨੇ ਟਾਈਟਲਰ ਦਾ ਇਹ ਪ੍ਰੀਖਣ ਕਰਾਉਣ ਦੀ ਮੰਗ ਕੀਤੀ ਸੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.