ਖ਼ਬਰਾਂ
ਅਮਰੀਕਾ ਤੋਂ ਪੁੱਤ ਦੀ ਲਾਸ਼ ਲਿਆਉਣ ਲਈ ਪੀੜਤ ਪਰਿਵਾਰ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਲੇ ਕੱਢਣ ਲਈ ਮਜਬੂਰ
Page Visitors: 2512
ਅਮਰੀਕਾ ਤੋਂ ਪੁੱਤ ਦੀ ਲਾਸ਼ ਲਿਆਉਣ ਲਈ ਪੀੜਤ ਪਰਿਵਾਰ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਲੇ ਕੱਢਣ ਲਈ ਮਜਬੂਰ
July 03
21:16 2017
ਮ੍ਰਿਤਕ ਰਜਿੰਦਰਨਾਥ ਦੇ ਚਾਚਾ ਲੇਖਨਾਥ ਨੇ ਦੱਸਿਆ ਕਿ ਉਸ ਦਾ ਵੱਡਾ ਭਤੀਜਾ ਰਾਜਿੰਦਰਨਾਥ ਪਿਛਲੇ ਲਗਭਗ ਪੰਜ ਸਾਲਾਂ ਤੋਂ ਅਮਰੀਕਾ ‘ਚ ਰਹਿ ਰਿਹਾ ਸੀ। ਲਗਭਗ ਦੋ ਮਹੀਨੇ ਪਹਿਲਾਂ ਹੀ ਉਹ ਅਮਰੀਕਾ ਤੋਂ ਘਰ ਆਇਆ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਅਮਰੀਕਾ ਪਰਤ ਗਿਆ ਸੀ। ਇਸ ਵਿਚਾਲੇ ਉਸ ਦੇ ਛੋਟੇ ਭਰਾ ਸ਼ਿਵਨਾਥ ਦੀ 22 ਜੂਨ ਨੂੰ ਮੌਤ ਹੋ ਗਈ, ਜਿਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੇ ਅਮਰੀਕਾ ‘ਚ ਰਹਿ ਰਹੇ ਵੱਡੇ ਭਰਾ ਰਾਜਿੰਦਰਨਾਥ ਨੂੰ ਦਿੱਤਾ ਤਾਂ ਉਹ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ 23 ਜੂਨ ਨੂੰ ਦਿਨ ਦਾ ਦੌਰਾ ਪੈਣ ਨਾਲ ਉਸ ਦੀ ਅਮਰੀਕਾ ‘ਚ ਮੌਤ ਹੋ ਗਈ। ਇਸ ਦੀ ਜਾਣਕਾਰੀ ਉਸ ਦੀ ਕੰਪਨੀ ਦੇ ਪ੍ਰਤੀਨਿਧੀਆਂ ਅਤੇ ਨਾਲ ਕੰਮ ਕਰਨ ਵਾਲਿਆਂ ਨੇ ਰਾਜਿੰਦਰਨਾਥ ਦੇ ਪਰਿਵਾਰ ਨੂੰ ਦਿੱਤੀ। ਜਿਸ ਮਗਰੋਂ ਪਰਿਵਾਰ ਅਮਰੀਕਾ ਤੋਂ ਰਾਜਿੰਦਰਨਾਥ ਦੀ ਲਾਸ਼ ਲਿਆਉਣ ਲਈ ਦੌੜ-ਭੱਜ ਕਰ ਰਿਹਾ ਹੈ। ਪਿੰਡ ਦਸ ਆਰਡੀ ਵਾਸੀ ਬ੍ਰਿਜਨਾਥ ਦੇ ਦੋ ਹੀ ਪੁੱਤਰ ਸੀ। ਛੋਟਾ ਪੁੱਤਰ ਸ਼ਿਵਨਾਥ ਪਿੰਡ ‘ਚ ਹੀ ਕੰਮ ਕਰਦਾ ਸੀ। ਉਥੇ ਵੱਡਾ ਪੁੱਤਰ ਰਾਜਿੰਦਰਨਾਥ ਪਿਛਲੇ ਲਗਭਗ ਪੰਜ ਸਾਲਾਂ ਤੋਂ ਅਮਰੀਕਾ ‘ਚ ਰਹਿ ਰਹਾ ਸੀ। ਇੱਕੋ ਸਮੇਂ ਦੋਵਾਂ ਪੁੱਤਰਾਂ ਦੀ ਮੌਤ ਮਗਰੋਂ ਉਸ ਦਾ ਵਿਹੜਾ ਤਾਂ ਸੁੰਨਾ ਹੋ ਹੀ ਗਿਆ ਹੈ ਨਾਲ ਹੀ ਬੁਢਾਪੇ ਦਾ ਸਹਾਰਾ ਵੀ ਖ਼ਤਮ ਹੋ ਗਿਆ ਹੈ। ਆਪਣੀ ਦੁੱਖ ਭਰੀ ਕਹਾਣੀ ਦਸਦਿਆਂ ਬ੍ਰਿਨਾਥ ਫੁਟ-ਫੁਟ ਕੇ ਰੌ ਪਏ ਤੇ ਕਹਿਣ ਲੱਗੇ ਕਿ ਭਗਵਾਨ ਮੇਰੀ ਜਾਨ ਲੈ ਲੈਂਦਾ, ਪਰ ਪਰਿਵਾਰ ਦਾ ਸਹਾਰਾ ਤਾਂ ਛੱਡ ਦਿੰਦਾ।