ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦੁਖੀ ਹੋਏ ਪਿੰਡ ਵਾਸੀਆਂ ਨੇ ਨਸ਼ਾ ਤਸਕਰ ਦੇ ਹੱਥ-ਪੈਰ ਵੱਢੇ, ਮੌਤ
ਦੁਖੀ ਹੋਏ ਪਿੰਡ ਵਾਸੀਆਂ ਨੇ ਨਸ਼ਾ ਤਸਕਰ ਦੇ ਹੱਥ-ਪੈਰ ਵੱਢੇ, ਮੌਤ
Page Visitors: 2572

ਦੁਖੀ ਹੋਏ ਪਿੰਡ ਵਾਸੀਆਂ ਨੇ ਨਸ਼ਾ ਤਸਕਰ ਦੇ ਹੱਥ-ਪੈਰ ਵੱਢੇ, ਮੌਤ

ਦੁਖੀ ਹੋਏ ਪਿੰਡ ਵਾਸੀਆਂ ਨੇ ਨਸ਼ਾ ਤਸਕਰ ਦੇ ਹੱਥ-ਪੈਰ ਵੱਢੇ, ਮੌਤ
June 09
21:21 2017
ਤਲਵੰਡੀ ਸਾਬੋ, 9 ਜੂਨ (ਪੰਜਾਬ ਮੇਲ) -ਨੇੜਲੇ ਪਿੰਡ ਭਾਗੀਵਾਂਦਰ ਵਿਖੇ ਬੀਤੇ ਸਮੇਂ ਤੋਂ ਪਿੰਡ ‘ਚ ਆ ਕੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਇਕ ਨੌਜਵਾਨ ਨੂੰ ਕੱਲ੍ਹ ਦੁਪਹਿਰ ਅਣਪਛਾਤੇ ਲੋਕਾਂ ਦੀ ਭੀੜ ਨੇ ਬੇਰਹਿਮੀ ਨਾਲ ਬੁਰੀ ਤਰ੍ਹਾਂ ਵੱਢ ਸੁੱਟਿਆ। ਅਤਿ ਗੰਭੀਰ ਜ਼ਖਮੀ ਉਸ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਇਲਾਜ ਲਈ ਰੈਫਰ ਕਰਨ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਹਸਪਤਾਲ ਘੇਰ ਕੇੇ ਪੁਲਸ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਆਰੰਭ ਦਿੱਤੀ। ਲੰਬੀ ਜੱਦੋ ਜਹਿਦ ਨਾਲ ਪੁਲਸ ਅਧਿਕਾਰੀ ਉਸ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਵਿੱਚੋਂ ਕੱਢ ਕੇ ਲੈ ਗਏ, ਪਰ ਲੰਬਾ ਸਮਾਂ ਹਸਪਤਾਲ ਪਏ ਰਹਿਣ ਕਾਰਨ ਬਠਿੰਡਾ ਤੋਂ ਫਰੀਦਕੋਟ ਲਿਜਾਣ ਸਮੇਂ ਰਸਤੇ ਵਿੱਚ ਦੇਰ ਰਾਤ ਉਸ ਦੀ ਮੌਤ ਹੋ ਗਈ ਹੈ।
ਪੁਲਸ ਵੱਲੋਂ ਦਰਜ ਕੀਤੇ ਕੇਸ ਦੇ ਮੁਤਾਬਕ ਕੱਲ੍ਹ ਥਾਣਾ ਤਲਵੰਡੀ ਸਾਬੋ ਨੂੰ ਫੋਨ ਆਇਆ ਕਿ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨਾਮੀ ਵਿਅਕਤੀ, ਜੋ ਫੋਨ ਕਰਨ ਵਾਲੇ ਦੇ ਦੱਸਣ ਪਤੇ ਅਨੁਸਾਰ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਤੇ ਪਿੰਡ ਵਿੱਚ ਵੀ ਏਸੇ ਕੰਮ ਆਉਂਦਾ ਸੀ, ਨੂੰ ਵਾਂਦਰ ਪੱਤੀ ਦੀ ਸੱਥ ਕੋਲ ਵੱਢ ਸੁੱਟਿਆ ਹੈ। ਥਾਣਾ ਮੁਖੀ ਜਗਦੀਸ਼ ਕੁਮਾਰ ਦੇ ਹੁਕਮ ਉੱਤੇ ਏ ਐਸ ਆਈ ਗੁਰਮੇਜ ਸਿੰਘ ਅਤੇ ਏ ਐਸ ਆਈ ਗੁਰਜੰਟ ਸਿੰਘ ਪੁਲਸ ਨਾਲ ਓਥੇ ਪੁੱਜੇ ਤੇ ਉਨ੍ਹਾਂ ਨੇ ਉਥੇ ਬੁਰੀ ਤਰ੍ਹਾਂ ਵੱਢੇ ਪਏ ਗੰਭੀਰ ਜ਼ਖਮੀ ਹੋ ਚੁੱਕੇ ਸੋਨੂੰ ਅਰੋੜਾ ਨਾਮੀ ਨੌਜਵਾਨ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ ਸ਼ੁਰੂ ਕੀਤਾ। ਸਥਿਤੀ ਉਸ ਸਮੇਂ ਵਿਗੜ ਗਈ, ਜਦੋਂ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਤੇ ਮਨਦੀਪ ਕੌਰ ਬਰਾੜ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਹਸਪਤਾਲ ਪੁੱਜੇ ਪਿੰਡ ਵਾਸੀਆਂ ਨੇ ਜ਼ਖਮੀ ਨੂੰ ਅਗਲੇ ਇਲਾਜ ਲਈ ਰੈਫਰ ਕੀਤੇ ਜਾਣ ਵਿੱਚ ਅੜਿੱਕਾ ਡਾਹ ਕੇ ਸ਼ੱਕ ਪ੍ਰਗਟ ਕਰ ਕੇ ਹਸਪਤਾਲ ਘੇਰ ਲਿਆ।
ਲੋਕਾਂ ਨੇ ਪੁਲਸ ਅਧਿਕਾਰੀਆਂ ‘ਤੇ ਦੋਸ਼ ਲਾਏ ਕਿ ਅਮਰਿੰਦਰ ਸਿੰਘ ਰਾਜੂ ਦੀ ਅਗਵਾਈ ‘ਚ ਚਾਰ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਥਾਣਾ ਮੁਖੀ ਤੇ ਉਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਕਤ ਸੋਨੂੰ ਅਰੋੜਾ ਨਾਮੀ ਵਿਅਕਤੀ ਇਸ ਪਿੰਡ ਵਿੱਚ ਸਮੈਕ ਵੇਚ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾ ਰਿਹਾ ਹੈ ਅਤੇ ਪਿੰਡ ਦੀਆਂ ਲੜਕੀਆਂ ਨਾਲ ਦੁਰ-ਵਿਹਾਰ ਕਰਦਾ ਸੀ, ਪ੍ਰੰਤੂ ਪੁਲਸ ਨੇ ਉਸ ਦੇ ਖਿਲਾਫ ਕਾਰਵਾਈ ਨਹੀਂ ਕੀਤੀ, ਉਲਟਾ ਦੋ ਦਿਨ ਪਹਿਲਾਂ ਮਹਿਲਾ ਸਰਪੰਚ ਚਰਨਜੀਤ ਕੌਰ ਦੇ ਦੂਜੇ ਪੁੱਤਰ ਉੱਤੇ ਸੋਨੂੰ ਅਰੋੜਾ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਅਤੇ ਘਰ ਦੀਆਂ ਔਰਤਾਂ ਦੇ ਕੱਪੜੇ ਪਾੜਨ ਦਾ ਝੂਠਾ ਕੇਸ ਦਰਜ ਕਰ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਪਹੁੰਚ ਕੇ ਨਾ ਪੁਲਸ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੁਲਸ ਉੱਤੇ ਨਸ਼ਾ ਤਸਕਰਾਂ ਦਾ ਪੱਖ ਪੂਰਨ ਦੇ ਦੋਸ਼ ਲਾਏ। ਸਥਿਤੀ ਵਿਗੜ ਰਹੀ ਦੇਖ ਕੇ ਪਹਿਲਾਂ ਥਾਣਾ ਮੁਖੀ ਜਗਦੀਸ਼ ਕੁਮਾਰ ਤੇ ਫਿਰ ਡੀ ਐਸ ਪੀ ਬਰਿੰਦਰ ਸਿੰਘ ਗਿੱਲ ਅਤੇ ਥਾਣਾ ਰਾਮਾਂ ਦੇ ਮੁਖੀ ਮਨੋਜ ਕੁਮਾਰ ਹਸਪਤਾਲ ਪੁੱਜੇ ਤੇ ਜ਼ਖਮੀ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਉਚ ਇਲਾਜ ਲਈ ਅਗਲੇ ਹਸਪਤਾਲ ਲਿਜਾਣ ਲਈ ਲੋਕਾਂ ਨੂੰ ਮਨਾਉਣ ਲੱਗੇ। ਪੁਲਸ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜ਼ਖਮੀ ਨੌਜਵਾਨ ਨੂੰ ਅਗਲੇ ਹਸਪਤਾਲ ਲਿਜਾਣ ਵਿੱਚ ਕਾਮਯਾਬ ਹੋ ਗਈ, ਪਰ ਉਸ ਦੀ ਗੰਭੀਰ ਹਾਲਤ ਕਾਰਨ ਰਾਹ ਵਿੱਚ ਉਸ ਦੀ ਮੌਤ ਹੋ ਗਈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.