ਕੈਨੇਡਾ ‘ਚ ਇਕ ਦਿਨ ਲਈ ਦੋ ਪੰਜਾਬਣਾਂ ਬਣੀਆਂ ਐੱਮ. ਪੀ.
ਬਰੈਂਪਟਨ, 4 ਜੂਨ (ਪੰਜਾਬ ਮੇਲ)- ਕੈਨੇਡਾ ਦੇ ਬਰੈਂਪਟਨ ਵਿਚ ਜੈਸਮੀਨ ਅਤੇ ਸੈਮੀ ਨੂੰ ਇਕ ਦਿਨ ਲਈ ਐੱਮ. ਪੀ. ਬਣਨ ਦਾ ਮੌਕਾ ਮਿਲਿਆ। ਬਰੈਂਪਟਨ ਪੂਰਬੀ ਤੋਂ ਐੱਮ. ਪੀ. ਰਾਜ ਗਰੇਵਾਲ ਕੈਨੇਡਾ ਦੇ ਨੌਜਵਾਨਾਂ ਨੂੰ ਇਕ ਦਿਨ ਦਾ ਐੱਮ. ਪੀ. ਬਣਨ ਦਾ ਮੌਕਾ ਦਿੰਦੇ ਹਨ। ਇਸ ਪ੍ਰੋਗਰਾਮ ਅਧੀਨ ਇਸ ਤੋਂ ਪਹਿਲਾਂ ਵੀ ਦੋ ਨੌਜਵਾਨ ਇਕ ਦਿਨ ਲਈ ਐੱਮ. ਪੀ. ਬਣ ਕੇ ਸੰਸਦ ਵਿਚ ਬੈਠ ਚੁੱਕੇ ਹਨ।
ਇਹ ਨੌਜਵਾਨਾਂ ਲਈ ਬਤੌਰ ਐੱਮ. ਪੀ. ਸੰਸਦ ਵਿਚ ਇਕ ਦਿਨ ਬਿਤਾਉਣ ਅਤੇ ਰਾਜਨੀਤੀ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਹੁੰਦਾ ਹੈ। ਰਾਜ ਗਰੇਵਾਲ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਰਾਜਨੀਤੀ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਸ਼ੁਰੂਆਤ ਤੋਂ ਹੀ ਇਸ ਨਾਲ ਜੁੜਨ ਦਾ ਫੈਸਲਾ ਕਰ ਸਕਣ। ਇਸ ਲਈ ਉਨ•ਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਜੈਸਮੀਨ ਤੇ ਸੈਮੀ ਇਕ ਦਿਨ ਲਈ ਐੱਮ. ਪੀ. ਬਣ ਕੇ ਬਹੁਤ ਖੁਸ਼ ਹਨ। ਇਸ ਦੌਰਾਨ ਉਨ•ਾਂ ਨੇ ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ ਅਤੇ ਸੱਭਿਆਚਾਰ ਅਤੇ ਸੰਰਚਨਾ ਮੰਤਰੀ ਅਮਰਜੀਤ ਸੋਹੀ ਨਾਲ ਵੀ ਮੁਲਾਕਾਤ ਕੀਤੀ।