ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕੀ ਸੰਸਦ ‘ਚ ਵਿਸਾਖੀ ਨੂੰ ਖਾਲਸਾ ਸਥਾਪਨਾ ਦਿਵਸ ਵਜੋਂ ਮਨਾਉਣ ‘ਤੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
ਅਮਰੀਕੀ ਸੰਸਦ ‘ਚ ਵਿਸਾਖੀ ਨੂੰ ਖਾਲਸਾ ਸਥਾਪਨਾ ਦਿਵਸ ਵਜੋਂ ਮਨਾਉਣ ‘ਤੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
Page Visitors: 2493

ਅਮਰੀਕੀ ਸੰਸਦ ‘ਚ ਵਿਸਾਖੀ ਨੂੰ ਖਾਲਸਾ ਸਥਾਪਨਾ ਦਿਵਸ ਵਜੋਂ ਮਨਾਉਣ ‘ਤੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

Posted On 12 Apr 2017
US Congress Recognizes Vaisakhiਫਰੀਮਾਂਟ, 12 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਕਾਂਗਰਸ ‘ਚ ਵਿਸਾਖੀ ਤਿਉਹਾਰ ਨੂੰ ਖ਼ਾਲਸੇ ਦੀ ਸਥਾਪਨਾ ਵਜੋਂ ਮਨਾਉਣ ‘ਤੇ ਸਮੂਹ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਅਮਰੀਕੀ ਸਿੱਖ ਕਾਂਗਰਰੇਸ਼ਨਲ ਕਾਕਸ ਦੇ ਕਾਂਗਰਸਮੈਨ ਪੈਟਰਿਕ ਮਿਹਾਨ ਅਤੇ ਜੌਹਨ ਗਾਰਾਮੈਂਡੀ ਦੁਆਰਾ ਇਕ ਮਤਾ ਅਮਰੀਕੀ ਕਾਂਗਰਸ ‘ਚ ਪੇਸ਼ ਕੀਤਾ ਗਿਆ, ਜਿਸ ‘ਚ ਵਿਸਾਖੀ 1699 ‘ਚ ਖ਼ਾਲਸਾ ਪੰਥ ਦੀ ਸਥਾਪਨਾ ਦੇ ਦਿਨ ਨੂੰ ਯਾਦ ਕਰਕੇ ਹਰ ਸਾਲ ਅਪ੍ਰੈਲ ਦੇ ਮਹੀਨੇ ‘ਚ ਮਨਾਈ ਜਾਂਦੀ ਹੈ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇ ਕਿਹਾ ਕਿ ਮਤੇ ‘ਚ ਸਿੱਖਾਂ ਦੇ ਅਮਰੀਕਾ ਦੀ ਖੁਸ਼ਹਾਲੀ ਤੇ ਤਰੱਕੀ ‘ਚ ਭੂਮਿਕਾ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਅਮਰੀਕਨ ਸਮਾਜ ਦਾ ਸਿੱਖਾਂ ਪ੍ਰਤੀ ਦਰਸਾਏ ਮੋਹ ‘ਤੇ ਉਹ ਖੁਸ਼ ਹਨ।
ਏ.ਜੀ.ਪੀ.ਸੀ. ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਹਾਊਸ ‘ਚ ਮਤਾ ਪਾਸ ਕਰਕੇ ਅਮਰੀਕਾ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ ਸਿੱਖਾਂ ਪ੍ਰਤੀ ਅਪਨਾਪਣ ਜਤਾਇਆ ਹੈ, ਜੋ ਸਿੱਖ ਕਦੇ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਸਾਊਥ ਏਸ਼ੀਆ ‘ਚ ਪੰਜਾਬ ‘ਚ ਇਹ ਤਿਉਹਾਰ ਫ਼ਸਲ ਦੇ ਪੱਕਣ ਦੀ ਖੁਸ਼ੀ ‘ਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਦੋਹਾਂ ਅਮਰੀਕੀ ਸਿੱਖ ਆਗੂਆਂ ਨੇ ‘ਅਮਰੀਕੀ ਸਿੱਖ ਕਾਂਗਰਸ ਕਾਕਸ’ ਦੇ ਕੋਚੇਅਰ ਕਾਂਗਰਸ ਵੂਮੈਨ ਜੂਡੀ ਚੂ (ਸੀ.ਏ.-27) ਅਤੇ ਕੋਚੇਅਰ ਕਾਂਗਰਸ ਡੇਵਿਡ ਜੀ ਵਾਲਾਡਾਓ (ਸੀ.ਏ.-21) ਵੱਲੋਂ ਇਸ ਮਤੇ ਨੂੰ ਪਾਸ ਕਰਵਾਉਣ ‘ਚ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਦਿਲ ਦੀਆਂ ਗਹਿਰਾਈਆਂ ‘ਚੋਂ ਇਨ੍ਹਾਂ ਦੋਹਾਂ ਕਾਕਸ ਦੇ ਲੀਡਰਾਂ ਦਾ ਧੰਨਵਾਦ ਕੀਤਾ।
ਮਤੇ ‘ਚ ਸਿੱਖਾਂ ਦੁਆਰੇ ਮਨਾਏ ਜਾਂਦੇ ਇਸ ਤਿਉਹਾਰ ਦੌਰਾਨ ਸ਼ਮੂਲੀਅਤ ਕਰਨ ਅਤੇ ਸਾਰਿਆਂ ਨੂੰ ਇਸ ‘ਚ ਭਾਗ ਲੈਣ ਦੀ ਪ੍ਰੇਰਣਾ ਵੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਪੂਰੇ ਅਮਰੀਕਾ ਭਰ ‘ਚ ਸਿੱਖਾਂ ਦੀ ਮਿਹਨਤ ਅਤੇ ਲਗਨ ਸਦਕਾ ਹਮੇਸ਼ਾਂ ਹੀ ਸਮਾਜ ਕਲਿਆਣ ਦੇ ਕੰਮਾਂ ‘ਚ ਆਪਣਾ ਯੋਗਦਾਨ ਦਿੱਤਾ ਹੈ, ਜਿਸ ਲਈ ਅਮਰੀਕਾ ਹਮੇਸ਼ਾਂ ਹੀ ਸਿੱਖਾਂ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਕੌਮ ਖੜ੍ਹੀ ਹੈ। ਉਨ੍ਹਾਂ ਅਮਰੀਕੀ ਪ੍ਰਸ਼ਾਸਨ ਦੀ ਸਿੱਖਾਂ ਦੇ ਗੰਭੀਰ ਮੁੱਦਿਆਂ ਨੂੰ ਵੱਡੇ ਪੱਧਰ ‘ਤੇ ਉਠਾਉਣ ਲਈ ਵੀ ਸ਼ੁਕਰਾਨਾ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਹਮੇਸ਼ਾਂ ਸਿੱਖ ਕੌਮ ‘ਤੇ ਹੁੰਦੇ ਵਿਤਕਰੇ ਤੇ ਅੱਤਿਆਚਾਰ ਲਈ ਹਮੇਸ਼ਾਂ ਆਵਾਜ਼ ਬੁਲੰਦ ਕਰਦਾ ਆਇਆ ਹੈ, ਲਈ ਵੀ ਉਹ ਉਨ੍ਹਾਂ ਦੇ ਰਿਣੀ ਹਨ।
ਫ਼ਰੈਂਡਸ ਆਫ਼ ਸਿੱਖ ਕਾਕਸ ਵੱਲੋਂ ਸ. ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਮੂਹ ਸਿੱਖਾਂ ਦੀ ਪਛਾਣ ਸਬੰਧੀ ਵਿਦੇਸ਼ਾਂ ‘ਚ ਲੋਕ ਜਾਗ੍ਰਿਤ ਹੋਣਗੇ ਅਤੇ ਇਸ ਨਾਲ ਸਿੱਖਾਂ ਨੂੰ ਆਪਣੀ ਪਹਿਚਾਨ ਲਈ ਨਕਸੀ ਹਿੰਸਾ ਵਰਗੀਆਂ ਮੰਦਭਾਗੀਆਂ ਘਟਨਾਵਾਂ ਤੋਂ ਛੁਟਕਾਰਾ ਮਿਲ ਸਕੇ। ਸ. ਸੰਧੂ ਨੇ ਕਿਹਾ ਕਿ ਉਹ ਅਮਰੀਕੀ ਪ੍ਰਸ਼ਾਸ਼ਨ ਦੇ ਉਕਤ ਲੀਡਰਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.