ਖ਼ਬਰਾਂ
ਬਰੈਂਪਟਨ ਦੇ ਕੌਂਸਲਰਾਂ ਨੇ ਈਸਟ ਐਂਡ ਦੇ ਪਾਰਕ ਦਾ ਨਾਮ ਕਾਮਾਗਾਟਾ ਮਾਰੂ ਘਟਨਾ ਦੇ ਨਾਮ ‘ਤੇ ਰੱਖਣ ਦੀ ਦਿੱਤੀ ਪ੍ਰਵਾਨਗੀ
Page Visitors: 2447
ਬਰੈਂਪਟਨ ਦੇ ਕੌਂਸਲਰਾਂ ਨੇ ਈਸਟ ਐਂਡ ਦੇ ਪਾਰਕ ਦਾ ਨਾਮ ਕਾਮਾਗਾਟਾ ਮਾਰੂ ਘਟਨਾ ਦੇ ਨਾਮ ‘ਤੇ ਰੱਖਣ ਦੀ ਦਿੱਤੀ ਪ੍ਰਵਾਨਗੀ
Posted On 07 Apr 2017
ਬਰੈਂਪਟਨ, 7 ਅਪ੍ਰੈਲ (ਪੰਜਾਬ ਮੇਲ)- ਬਰੈਂਪਟਨ ਦੇ ਕੌਂਸਲਰਾਂ ਨੇ ਈਸਟ ਐਂਡ ਦੇਇਕ ਪਾਰਕ ਦਾ ਨਾਮ 1914 ਦੀ ਕਾਮਾਗਾਟਾ ਮਾਰੂ ਘਟਨਾ ਦੇ ਨਾਮ ‘ਤੇ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਸ ਘਟਨਾ ਵਿਚ ਉਸ ਵੇਲੇ ਦੀ ਸਰਕਾਰ ਨੇ ਕੈਨੇਡਾ ਵਿਚ ਦਾਖਲੇ ਦੇ ਚਾਹਵਾਨ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਤੋਰ ਦਿੱਤਾ ਸੀ।
ਕੌਂਸਲ ਦੀ 5 ਅਪ੍ਰੈਲ ਨੂੰ ਹੋਈ ਮੀਟਿੰਗ ਵਿਚ 26 ਹਜ਼ਾਰ ਵਰਗ ਫੁੱਟ ਦੀ ਲਾਇਬ੍ਰੇਰੀ, ਬਰਾਮੇਲੀਆ ਰੋਡ ‘ਤੇ ਜਨਤਕ ਗਰਾਉਂਡ ਅਤੇ ਸੰਦਲਵੁਡ ਪਾਰਕਵੇਅ ਦ ਉੱਤਰ ਦਾ ਨਾਮ ਕ੍ਰਮਵਾਰ ਸਪਿੰਰਗਡੇਲ ਬਰਾਂਚ ਲਾਇਬ੍ਰੇਰੀ, ਕਾਮਾਗਾਟਾ ਮਾਰੂ ਪਾਰਕ ਅਤੇ ਯੂਨੀਟੀ ਗਾਰਡਨ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ।