ਖ਼ਬਰਾਂ
ਟਰੰਪ ਖ਼ਿਲਾਫ਼ ਮੁਸਲਿਮ ਵਿਰੋਧੀ ਨੀਤੀਆਂ ਨੂੰ ਲੈ ਕੇ ਸੜਕਾਂ ‘ਤੇ ਉੱਤਰੇ ਅਮਰੀਕੀ
Page Visitors: 2445
ਟਰੰਪ ਖ਼ਿਲਾਫ਼ ਮੁਸਲਿਮ ਵਿਰੋਧੀ ਨੀਤੀਆਂ ਨੂੰ ਲੈ ਕੇ ਸੜਕਾਂ ‘ਤੇ ਉੱਤਰੇ ਅਮਰੀਕੀ
Posted On 20 Feb 2017
ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)-ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸਲਿਮ ਵਿਰੋਧੀ ਨੀਤੀਆਂ ਨੂੰ ਲੈ ਕੇ ਫਿਰ ਤੋਂ ਲੋਕ ਸੜਕਾਂ ਉੱਤੇ ਉੱਤਰੇ। ਇਸ ਵਾਰ ਲੋਕਾਂ ਨੇ ‘I am a Muslim too’ (ਮੈਂ ਮੁਸਲਿਮ ਵੀ ਹਾਂ) ਨਾਮ ਨਾਲ ਰੈਲੀ ਕੱਢੀ।
ਰੈਲੀ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਰੈਲੀ ਦਾ ਮਕਸਦ ਮੁਸਲਮਾਨਾਂ ਨੂੰ ਹਮਾਇਤ ਕਰਨਾ ਸੀ। ਟਾਈਮਜ਼ ਸਕੇਅਰ ਉੱਤੇ ਹੋਈ ਰੈਲੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ ਨਾਲ ਦੂਜੇ ਧਰਮਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ। ਰੈਲੀ ਦੌਰਾਨ ਲੋਕਾਂ ਨੇ ਟਰੰਪ ਵਿਰੋਧੀ ਨਾਅਰੇ ਵੀ ਲਾਏ।
27 ਜਨਵਰੀ ਨੂੰ ਟਰੰਪ ਨੇ ਸੱਤ ਮੁਸਲਿਮ ਦੇਸ਼ਾਂ ਦੇ ਲੋਕਾਂ ਦੀ ਅਮਰੀਕਾ ਵਿੱਚ ਐਂਟਰੀ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਸੀ। ਇਸ ਤੋਂ ਬਾਅਦ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਹਾਲਾਂਕਿ ਇਸ ਉੱਤੇ ਅਦਾਲਤ ਨੇ ਰੋਕ ਲੱਗਾ ਦਿੱਤੀ ਹੈ ਪਰ ਟਰੰਪ ਨੇ ਇਮੀਗ੍ਰੇਸ਼ਨ ਪਾਬੰਦੀ ਉੱਤੇ ਨਵਾਂ ਆਦੇਸ਼ ਲਿਆਉਣ ਦੀ ਤਿਆਰੀ ਵੀ ਕਰ ਲਈ ਹੈ।