ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਿਦਾਈ ਭਾਸ਼ਣ ਦੀ ਤਿਆਰੀ ‘ਚ ਰੁੱਝੇ
ਵਾਸ਼ਿੰਗਟਨ, 24 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਨੂੰ ਹੁਣ ਬੱਸ ਕੁਝ ਹੀ ਦਿਨ ਬਚੇ ਹਨ। ਓਬਾਮਾ ਅਪਣਾ ਕਾਰਜਕਾਲ ਸਮਾਪਤ ਹੋਣ ਦੇ ਮੱਦੇਨਜ਼ਰ ਜਨਵਰੀ ਮਹੀਨੇ ਵਿਚ ਸ਼ਿਕਾਗੋ ਵਿਚ ਅਪਣੇ ਮਹੱਤਵਪੂਰਣ ਵਿਦਾਈ ਭਾਸ਼ਣ ਦੀ ਤਿਆਰੀ ਵਿਰ ਰੁੱਝੇ ਹੋਏ ਹਨ। ਪੌਲੀਟਿਕੋ ਮੈਗਜ਼ੀਨ ਦੀ ਵੀਰਵਾਰ ਦੀ ਇਕ ਰਿਪੋਰਟ ਵਿਚ ਓਬਾਮਾ ਭਾਸ਼ਣ ਦੀ ਤਿਆਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਓਬਾਮਾ ਦੇ ਭਾਸ਼ਣ ਵਿਚ ਸ਼ਿਕਾਗੋ ਅਤੇ ਇਲੀਨੋਇਸ ਨੂੰ ਧੰਨਵਾਦ ਦੇਣਾ ਸ਼ਾਮਲ ਹੋ ਸਕਦਾ ਹੈ। ਕਿਉਂਕਿ ਉਨ੍ਹਾਂ ਨੇ ਇਲੀਨੋਇਸ ਤੋਂ ਸਟੇਟ ਸੀਨੇਟਰ ਅਤੇ ਉਸ ਤੋਂ ਬਾਅਦ ਅਮਰੀਕੀ ਸੀਨੇਟਰ ਦੇ ਰੂਪ ਵਿਚ ਅਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਵਿਦਾਈ ਭਾਸ਼ਣ ਦੇ ਦਸ ਜਨਵਰੀ ਨੂ ਆਯੋਜਤ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਨੇ ਕਿਹਾ ਕਿ ਖੁਫ਼ੀਆ ਸਰਵਿਸ ਪ੍ਰੋਗਰਾਮ ਦੇ ਲਈ ਯੂਨਾਈਟੇਡ ਸੈਂਟਰ ਦੇ ਮੈਕ ਕਾਰਮਿਕ ਪੈਲੇਸ ਸਮੇਤ ਕਈ ਸਥਾਨਾਂ ‘ਤੇ ਵਿਚਾਰ ਕਰ ਰਹੀ ਹੈ। ਵਾਈਟ ਹਾਊਸ ਤੋਂ ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।