18 ਸਾਲਾਂ ਬਾਅਦ ਆਪਣੀ ਭੈਣ ਨੂੰ ਅਸੀਰਵਾਦ ਦੇਣ ਲਈ ਵਿਆਹ ਵਿਚ ਸ਼ਾਮਲ ਹੋਇਆ
ਭਾਈ ਲੱਖ!
ਮੈਂ ਬਾਦਲ ਅਤੇ ਅਮਰਿੰਦਰ ਵਿਚ ਤੁਲਨਾ ਕਰਨ ਤੇ ਪਾਉਦਾ ਹਾਂ ਕਿ ਸਿੱਖ ਵਿਚ ਜਿਆਦਾ ਪ੍ਰਪੱਕ ਅਮਰਿੰਦਰ ਹੈ : ਭਾਈ ਲੱਖਾ
ਸਾਡੇ ਪਰਵਾਰ ਤੱਕ ਰੁਲ ਗਏ ਕਦੇ ਵੀ ਸ੍ਰੀ ਅਕਾਲ ਤਖਤ ਜਾਂ ਫਿਰ ਸ਼੍ਰੋਮਣੀ ਕਮੇਟੀ ਨੇ ਸਾਡੀ ਮੁਲਾਕਾਤ ਤੱਕ ਨਹੀਂ ਕੀਤੀ
(ਗੁਰਨਾਮ ਸਿੰਘ ਅਕੀਦਾ ਪਟਿਆਲਾ): ਸਰਦਾਰ ਭਾਈ ਲਖਵਿੰਦਰ ਸਿੰਘ ਲੱਖਾ ਉਰਫ ਹੀਰਾ ਅੱਜ ਪਟਿਆਲਾ ਵਿਖੇ ਆਪਣੀ ਛੋਟੀ ਭੈਣ ਪਰਮਜੀਤ ਕੌਰ ਤੇ ਵਿਆਹ ਵਿਚ ਉਸ ਨੂੰ ਅਸੀਰਵਾਦ ਦੇਣ ਲਈ ਆਇਆ, ਭਾਈ ਲਖਵਿੰਦਰ ਸਿੰਘ ਅੱਜ ਜੇਲ ਤੋਂ ਬਾਹਰ ਪਟਿਆਲਾ ਵਿਚ 18 ਸਾਲਾਂ ਬਾਅਦ ਆਇਆ, ਜਿਹਨਾਂ ਲਈ ਜੇਲ ਦੀਆਂ ਕੰਧਾ ਪਰਬਤ ਹੋ ਗਈਆਂ। ਭਾਈ ਲੱਖਾ ਪੰਜਾਬ ਦੇ ਕਾਲੇ ਦੌਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਬੰਬ ਕਾਂਡ ਵਿਚ ਉਮਰ ਕੈਦ ਦੀ ਸਜਾ ਵਿਚ ਬੁੜੇਲ ਜੇਲ ਵਿਚ ਬੰਦ ਹੈ। ਜਿਸ ਦੀ ਭੈਣ ਦੀ ਜਿੱਦ ਸੀ ਕਿ ਜਦੋਂ ਉਸ ਦਾ ਭਰਾ ਲੱਖਵਿੰਦਰ ਸਿੰਘ ਉਸ ਦੇ ਵਿਆਹ ਵਿਚ ਆਸੀਰਵਾਦ ਦੇਣ ਲਈ ਆਵੇਗਾ ਤਾਂ ਹੀ ਉਹ ਵਿਆਹ ਕਰਾਏਗੀ, ਕਈ ਵਾਰੀ ਤਰੀਕਾਂ ਰੱਖੀਆਂ ਗਈਆਂ ਪਰ ਜੇਲ ਵਿਚੋਂ ਪੈਰੋਲ ਛੁੱਟੀ ਨਹੀਂ ਮਿਲੀ ਜਿਸ ਕਰਕੇ ਉਸ ਦੀ ਭੈਣ ਦਾ ਵਿਆਹ ਬਹੁਤ ਹੀ ਦੇਰੀ ਨਾਲ ਹੋਇਆ। ਅੱਜ ਉਸ ਦੀ ਭੈਣ ਦਾ ਵਿਆਹ ਲੁਧਿਆਣਾ ਦੇ ਵਸਨੀਕ ਇੰਦਰਜੀਤ ਸਿੰਘ ਨਾਲ ਹੋਇਆ ਹੈ।
ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲ ਕਰਦਿਆਂ ਸ. ਲੱਖਾ ਨੇ ਕਿਹਾ ਕਿ ਉਸ ਨੂੰ ਵਾਹਿਗੁੂਰੂ ਤੇ ਕੋਈ ਗਿਲਾ ਨਹੀਂ ਹੈ ਸਗੋ ਉਸ ਦਾ ਕੋਟਿ-ਕੋਟਿ ਧੰਨਵਾਦ ਜਿਸ ਨੇ ਮੈਨੂੰ ਅੱਜ ਜਿੰਦਾ ਨੂੰ ਹੀ ਪਟਿਆਲਾ ਦੇ ਦਰਸ਼ਨ ਕਰਵਾ ਦਿਤੇ ਅੱਜ ਮੈਂ ਮੇਰੀ ਭੈਣ ਦੇ ਸ੍ਰੀ ਅਨੰਦ ਕਾਰਜਾਂ ਵਿਚ ਸ਼ਾਮਲ ਹੋ ਸਕਿਆ ਹਾਂ। ਜਦੋਂ ਮੈਂ ਕੇਸ ਵਿਚ ਫਸਿਆ ਸੀ ਤਾਂ ਉਸ ਵੇਲੇ ਮੇਰੀ ਭੈਣ ਦੀ ਉਮਰ ਮਸਾਂ 15-16 ਕੁ ਸਾਲ ਦੀ ਹੋਵੇਗੀ, ਮੇਰੀ ਭੈਣ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਦੇ ਵਿਆਹ ਦੀਆਂ ਰਸ਼ਮਾਂ ਵਿਚ ਮੈਂ ਸ਼ਾਮਲ ਹੋਇਅ ਹਾਂ, ਉਸ ਨੇ ਹੋਰ ਵੀ ਕਈ ਮੁਦਿਆਂ ਤੇ ਗੱਲ ਕੀਤੀ ਤੇ ਕਿਹਾ ਕਿ ਮੇਰਾ ਪੰਥ ਅੱਜ ਟੁੱਕੜੇ ਟੁੱਕੜੇ ਹੋਇਆ ਹੈ ਜਿਸ ਨੂੰ ਇਕਮੁੱਠ ਹੋਣਾ ਚਾਹੀਦਾ ਹੈ, ਉਸ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਮੈਂ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਤੁਲਨਾ ਕਰਦਾ ਹਾਂ ਤਾਂ ਮੈਨੂੰ ਸਿੱਖੀ ਵਿਚ ਜਿਆਦਾ ਪ੍ਰਪੱਕ ਕੈਪ. ਅਮਰਿੰਦਰ ਸਿੰਘ ਹੀ ਲੱਗਦਾ ਹੈ, ਪਰ ਸ. ਬਾਦਲ ਮੈਨੂੰ ਸਿੱਖ ਨਹੀਂ ਸਗੋਂ ਇਕ ਸਿਆਸੀ ਅਤੇ ਸਿਰਫ ਨਿੱਜ ਪੱਖੀ ਹੀ ਲੱਗ ਰਹੇ ਹਨ, ਜੋ ਆਪਣੇ ਨਿਜੀ ਸਵਾਰਥਾਂ ਲਈ ਆਰ ਐਸ ਐਸ ਦੀ ਜਮਾਤ ਭਾਜਪਾ ਵਰਗੀ ਸਿਆਸੀ ਪਾਰਟੀ ਨਾਲ ਗੈਰ ਸਿਧਾਂਤਕ ਗਠਜੋੜ ਕਰੀਂ ਬੈਠੇ ਹਨ, ਉਨ੍ਹਾਂ ਨੇ ਸਿੱਖੀ ਨੂੰ ਇਕ ਪਰਵਾਰ ਤੱਕ ਹੀ ਮਹਿਦੂਦ ਕਰ ਦਿਤਾ ਜਿਸ ਕਰਕੇ ਮੇਰੇ ਪੰਥ ਵਿਚ ਤਰੇੜਾਂ ਹਨ ਅਤੇ ਸਾਨੂੰ ਜੇਲ ਵਿਚ ਬੈਠਿਆਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਜੇਕਰ ਸ. ਬਾਦਲ ਆਪਣੇ ਆਖਰੀ ਸਮੇਂ ਵਿਚ ਸਭ ਸਿਆਸਤਾਂ ਛੱਡ ਕੇ ਸਿਰਫ ਪੰਥ ਬਾਰੇ ਕੁਝ ਕਰ ਦੇਣ ਤਾਂ ਸਾਇਦ ਵਾਹਿਗੁਰੂ ਉਨ੍ਹਾਂ ਦਾ ਭਲਾ ਕਰ ਦੇਵੇ। ਉਨ੍ਹਾਂ ਕਿਹਾ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦਾ ਰਵਈਆ ਸਹੀ ਕਿਉਂ ਨਹੀਂ ਹੈ? ਸਾਡੇ ਬਾਰੇ ਸਿੱਖ ਪੰਥ ਦੀ ਨੁਮਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵਈਆ ਵਿਚਾਰ ਕਰਨ ਵਾਲਾ ਕਿਉਂ ਨਹੀਂ ਹੈ? ਸਾਡੇ ਕੋਲ ਕਦੇ ਕੋਈ ਮੁਲਾਕਾਤ ਲਈ ਨਹੀਂ ਆਉਦਾ, ਸਾਨੂੰ ਕੋਈ ਮਿਲਣ ਲਈ ਨਹੀਂ ਆਉਦਾ, ਮੇਰਾ ਸਾਰਾ ਪਰਵਾਰ ਰੁਲ ਗਿਆ ਹੈ, ਮੈਨੂੰ ਕੋਈ ਗਮ ਨਹੀਂ ਹੈ ਕੀ ਮੈਂ ਕੋਈ ਗਲਤ ਕੰਮ ਕੀਤਾ ਹੈ, ਪਰ ਕੀ ਸਾਡੇ ਪ੍ਰਤੀ ਪੰਥਕ ਕਹਾਉਣ ਵਾਲੇ ਲੋਕਾਂ ਦਾ ਕੋਈ ਫਰਜ ਨਹੀਂ ਹੈ, ਉਸ ਨੇ ਕਿਹਾ ਕਿ ਬੇਸ਼ਕ ਸਾਨੂੰ ਜੇਲ ਵਿਚ ਕੋਈ ਮੁਸਕਿਲ ਨਹੀਂ ਹੈ ਸਾਨੂੰ ਹਫਤੇ ਵਿਚ ਇਕ ਮੁਲਾਕਾਤ ਮਿਲਦੀ ਹੈ, ਚੰਡੀਗੜ੍ਹ ਪੁਲਸ ਸਾਡੇ ਨਾਲ ਸਹੀ ਹੈ ਪਰ ਕੀ ਮਰਨਾ ਹੀ ਪ੍ਰਵਾਨ ਹੁੰਦਾ ਹੈ ਪੰਥਕ ਰਵਾਇਤਾਂ ਵਿਚ, ਪਰ ਕੀ ਅਸੀਂ ਅੱਜ ਜਿੰਦਾ ਹਾਂ? ਦੋਸ਼ ਅਸੀਂ ਕੀਤਾ ਪਰ ਸਾਡੇ ਸਾਰੇ ਪਰਵਾਰ ਨੇ ਭੁਗਤਿਆ, ਮੇਰਾ ਸਾਰਾ ਪਰਵਾਰ ਹੀ ਸਹੀਦਾਂ ਦੀ ਗਿਣਤੀ ਵਿਚ ਆਉਂਦਾ ਹੈ, ਜਿਸ ਤੇ ਅੱਜ ਵੀ ਕੋਈ ਵਿਸ਼ਵਾਸ ਨਹੀਂ ਕਰਦਾ।
ਉਸ ਨੇ ਕਿਹਾ ਕਿ ਜੋ ਫਾਸੀਂ ਦੀ ਸਜਾ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਫਿਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦੇਣ ਦੀ ਗੱਲ ਹੋ ਰਹੀ ਹੈ ਅਫਜਲ ਨੂੰ ਫਾਸੀਂ ਚੜਾਇਆ ਜਾ ਚੁੱਕਾ ਹੈ ਇਹ ਬਿਲਕੁਲ ਹੀ ਗਲਤ ਹੈ। ਘੱਟ ਗਿਣਤੀਆਂ ਪ੍ਰਤੀ ਭਾਰਤ ਸਰਕਾਰ ਦਾ ਇਹ ਰਵਈਆ ਬਿਲਕੁਲ ਹੀ ਗਲਤ ਹੈ, ਉਸ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਡੇ ਵਲੋਂ ਕੀਤਾ ਇਕ ਕਾਂਡ ਤਾਂ ਸਰਕਾਰਾਂ ਲੋਕਾਂ ਅਤੇ ਨਿਆ ਪਾਲਿਕਾ ਨੂੰ ਨਜ਼ਰ ਆਇਆ ਹੈ ਪਰ ਇਹ ਕਿਊਂ ਹੋਇਆ ਇਸ ਬਾਰੇ ਕਿਸੇ ਨੇ ਕਦੇ ਨਹੀਂ ਵਿਚਾਰਿਆ, ਪੰਜਾਬ ਦੀਆਂ ਜਵਾਨੀਆਂ ਕੋਹ ਕੋਹ ਕੇ ਮਾਰੀਆਂ ਗਈਆਂ ਸਾਡੇ ਝੂਠੇ ਮੁਕਾਬਲੇ ਬਣਾਏ ਗਏ, ਸਾਨੂੰ ਜਲੀਲ ਕੀਤਾ ਗਿਆ, ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਸਾਡੀਆਂ ਧੀਆਂ ਭੈਣਾਂ ਨੂੰ ਲੁਟਿਆ ਗਿਆ ਕੀ ਇਹ ਸਾਰਾ ਕੁਝ ਕੋਈ ਹੋਰ ਵਿਚਾਰ ਕਰੇਗਾ?
ਭਾਈ ਲੱਖਾ ਨੇ ਕਿਹਾ ਕਿ ਮੇਰੀ ਸਾਰੀ ਸਿੱਖ ਕੌਮ ਨੂੰ ਅਪੀਲ ਹੈ ਕਿ ਉਹ ਇਕ ਮੁੱਠ ਹੋਵੇ ਕਿਸੇ ਵੀ ਤਰੀਕੇ ਹੋਵੇ, ਬੇਸ਼ਕ ਸ. ਪ੍ਰਕਾਸ਼ ਸਿੰਘ ਬਾਦਲ ਹੀ ਇਕੱਠੀ ਕਰਨ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਸੀਂ ਰੁਕਵਾਈ ਇਸ ਤਰ੍ਹਾਂ ਸਿੱਖ ਕੁਝ ਵੀ ਕਰ ਸਕਦਾ ਹੈ ਪਰ ਲੋੜ ਹੈ ਇਕ ਮੁਠ ਹੋਣ ਦੀ, ਸ. ਬਾਦਲ ਆਪਣੀ ਨਿੱਜ ਪੱਖੀ ਸੋਚ ਤਿਆਗਣ ਅਤੇ ਉਹ ਸਿੱਖਾਂ ਦੀ ਅਗਵਾਈ ਕਰਨ ਤੇ ਇਕਜੁਟਤਾ ਵੱਲ ਆਪਣਾ ਕਦਮ ਵਧਾਉਣ, ਨਾ ਕਿ ਉਹ ਦੁਜੇ ਸਿੱਖਾਂ ਨੂੰ ਖੁੱਡੇ ਲਾਇਨ ਲਾਉਣ ਵੱਲ ਹੀ ਆਪਣਾ ਸਮਾਂ ਬੇਕਾਰ ਕਰਨ। ਭਾਈ ਲੱਖਾ ਨੇ ਕਿਹਾ ਕਿ ਅਸੀਂ ਜੋ ਉਮਰ ਕੈਦੀ ਹਾਂ ਸਾਡੀ ਉਮਰ ਕੈਦ ਪੂਰੀ ਹੋ ਚੁੱਕੀ ਹੈ, ਸਾਡਾ ਜੇਲ ਵਿਚ ਜੇਲ ਮੈਨੂੰਅਲ ਮੁਤਾਬਿਕ ਆਚਰਣ ਵੀ ਸਹੀ ਹੈ ਸਾਡੀ ਕੋਈ ਸ਼ਿਕਾਇਤ ਨਹੀਂ ਹੈ, ਪਰ ਫਿਰ ਵੀ ਸਾਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਇਸ ਜਦ ਕਿ ਦੋ ਦੋ ਦਰਜਨ ਮੌਤਾਂ ਕਰਨ ਵਾਲੇ
ਹਿੰਦੂਆਂ ਨੂੰ 12 ਸਾਲਾਂ ਬਾਦ ਹੀ ਜੇਲ ਵਿਚ ਰਿਹਾਅ ਕਰ ਦਿਤਾ ਗਿਆ ਹੈ, ਜਿਵੇਂ ਕਿ ਕਿਸੋਰੀ ਲਾਲ ਨੂੰ ਅਨੇਕਾਂ ਕਤਲ ਕਰਨ ਦੇ ਬਾਵਜੂਦ 13 ਸਾਲਾਂ ਬਾਦ ਹੀ ਜੇਲ ਵਿਚ ਰਿਹਾਅ ਕਰਨ ਦੀ ਗੱਲ ਹੋ ਰਹੀ ਹੈ। ਅੱਜ ਭਾਈ ਲੱਖਾ ਨੂੰ ਚੰਡੀਗੜ੍ਹ ਪੁਲਸ ਦੇ ਇਨਸਪੈਕਟਰ ਰਾਮਪਾਲ ਦੇ ਅਧੀਨ 15 ਜਵਾਨਾਂ ਦੀ ਸਖਤ ਸੁਰਖਿਆ ਵਿਚ ਪਟਿਆਲਾ ਲਿਆਂਦਾ ਜਿਥੇ ਕਿ ਪਟਿਆਲਾ ਪੁਲਸ ਵਲੋਂ ਇਨਸਪੈਕਟਰ ਧਰਮਦੇਵ ਦੀ ਭਾਰੀ ਪੁਲਸ ਟੁੱਕੜੀ ਨੇ ਸੁਰਖਿਆ ਵਿਚ ਮਦਦ ਕੀਤੀ।
ਜਿਕਰਯੋਗ ਹੈ ਕਿ ਭਾਈ ਲੱਖਾ ਪੁਲਸ ਮੁਲਾਜਮ ਸੀ ਜੋ ਕਿ ਸਕੱਤਰੇਤ ਵਿਚ ਗੱਡੀਆਂ ਪਾਰਕ ਕਰਾਉਣ ਲਈ ਡਿਉਟੀ ਕਰਦਾ ਸੀ ਜਾਣਕਾਰੀ ਅਨੁਸਾਰ ਉਸ ਨੇ ਬਲਵੰਤ ਸਿੰਘ ਰਾਜੋਆਣਾ, ਅਤੇ ਦਿਲਾਵਰ ਸਿੰਘ ਦੀ ਅੰਬੇਸਡਰ ਕਾਰ ਪਾਰਕ ਕਰਾਈ ਸੀ ਇਸ ਤੋਂ ਇਲਾਵਾ ਭਾਈ ਲਖਵਿੰਦਰ ਸਿੰਘ ਨੇ ਕਾਂਸਲ ਪਿੰਡ ਦੇ ਇਕ ਦਰਜੀ ਅਨਿਲ ਕੁਮਾਰ ਤੋਂ ਇਕ ਖਾਕੀ ਪੈਂਟ ਕਮਰ ਤੋਂ ਖੁੱਲ੍ਹੀ ਕਰਵਾਈ ਜੋ ਕਿ ਦਿਲਾਬਰ ਸਿੰਘ ਨੂੰ ਪੇਟੀ ਵਿਚ ਬੰਬ ਬਨਣ ਲਈ ਪਹਿਨਾਈ ਜਾਣੀ ਸੀ, ਇਸਤੋਂ ਇਲਾਵਾ ਦਿਲਾਵਰ ਨੇ ਆਪਣੇ ਭਰਾ ਨੂੰ ਕਿਸੇ ਵੱਡੀ ਘਟਨਾ ਹੋਣ ਬਾਰੇ ਦਸ ਕੇ ਕਾਰ ਲੈ ਕੇ ਗਿਆ ਅਤੇ ਲਖਵਿੰਦਰ ਅਤੇ ਗੁਰਮੀਤ ਨੂੰ ਮਿਲਿਆ , ਬੰਬ ਕਾਂਡ ਤੋਂ ਬਾਅਦ ਸਭ ਤੋਂ ਪਹਿਲਾਂ ਗ੍ਰਿਫਤਾਰ ਹੋਣ ਵਾਲਾ ਲਖਵਿੰਦਰ ਸਿੰਘ ਹੀ ਸੀ, ਸੀ. ਬੀ. ਆਈ. ਨੇ ਅਨੁਸਾਰ ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ, ਵਾਸੀ ਪਿੰਡ ਰਾਜੋਆਣਾ, ਗੁਰਮੀਤ ਸਿੰਘ ਮੀਤਾ ਵਾਸੀ ਫੇਜ 4 ਮੋਹਾਲੀ, ਲਖਵਿੰਦਰ ਸਿੰਘ ਲੱਖਾ (ਹੀਰਾ) ਵਾਸੀ ਕਾਂਸਲ, ਜਗਤਾਰ ਸਿੰਘ ਤਾਰਾ ਵਾਸੀ ਪਿੰਡ ਡੇਕਵਾਲਾ (ਰੋਪੜ), ਬਲਵੰਤ ਸਿੰਘ ਵਾਸੀ ਰਤਨ ਨਗਰ ਪਟਿਆਲਾ, ਸ਼ਮਸ਼ੇਰ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ, ਪਟਿਆਲਾ, ਨਵਜੋਤ ਸਿੰਘ ਵਾਸੀ ਫੇਜ 3ਬੀ2 ਮੋਹਾਲੀ, ਜਗਤਾਰ ਸਿੰਘ ਹਵਾਰਾ ਵਾਸੀ ਪਿੰਡ ਹਵਾਰਾ ਕਲਾਂ ਫਤਿਹਗੜ ਸਾਹਿਬ, ਪਰਮਜੀਤ ਸਿੰਘ ਭਿਉਰਾ ਵਾਸੀ ਵਿਸ਼ਵ ਕਰਮਾ ਭਾਰਤ ਲਕਸ਼ੀ ਨਗਰ, ਸ਼ੇਖਰਪੁਰ ਦਿੱਲੀ, ਨਸੀਬ ਸਿੰਘ ਵਾਸੀ ਪਿੰਡ ਝਿੰਗਲਾ ਕਲਾਂ ਕੁਰਾਲੀ, ਜਗਰੂਪ ਸਿੰਘ ਵਾਸੀ ਫੇਜ 7 ਮੋਹਾਲੀ, ਵਧਾਵਾ ਸਿੰਘ ਵਾਸੀ ਪਿੰਡ ਸੰਧੂ ਚੱਠਾ, ਕਪੂਰਥਲਾ, ਮੇਹਲ ਸਿੰਘ ਵਾਸੀ ਪਿੰਡ ਦੇਸੂਵਾਲ, ਤਰਨਤਾਰਨ ਇਸ ਬੰਬ ਕਾਂਡ ਵਿਚ ਸ਼ਾਮਲ ਸਨ। ਉਸ ਤੋਂ ਬਾਅਦ ਗੁਰਮੀਤ ਸਿੰਘ (ਬੀਪੀਐਲ ਦੇ ਇੰਜੀਨੀਅਰ), ਨਸੀਬ ਸਿੰਘ, ਲਖਵਿੰਦਰ ਸਿੰਘ (ਪੰਜਾਬ ਪੁਲਿਸ ਕਾਂਸਟੇਬਲ), ਨਵਜੋਤ ਸਿੰਘ (ਰੈਨਬੈਕਸੀ ਕਰਮਚਾਰੀ), ਜਗਤਾਰ ਸਿੰਘ ਤਾਰਾ (ਟੈਕਸੀ ਡਰਾਈਵਰ), ਸ਼ਮਸ਼ੇਰ ਸਿੰਘ (ਟਰੱਕ ਡਰਾਈਵਰ), ਜਗਤਾਰ ਸਿੰਘ ਹਵਾਰਾ (ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ), ਬਲਵੰਤ ਸਿੰਘ ਰਾਜੋਆਣਾ (ਪੰਜਾਬ ਪੁਲਿਸ ਕਾਂਸਟੇਬਲ), ਪਰਮਜੀਤ ਸਿੰਘ ਭਿਉਰਾ, ਮੇਹਲ ਸਿੰਘ, ਵਧਾਵਾ ਸਿੰਘ ਤੇ ਜਗਰੂਪ ਸਿੰਘ ਖਿਲਾਫ਼ ਅਦਾਲਤ ‘ਚ ਦੋਸ਼ ਆਇਦ ਕਰ ਦਿਤੇ ਗਏ। 31 ਜੁਲਾਈ 2007 ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੀ ਟਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਤੇ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ। ਨਸੀਬ ਸਿੰਘ ਨੂੰ 10 ਸਾਲ ਜੇਲ ਦੀ ਕੈਦ ਤੋਂ ਬਾਦ ਅਜ਼ਾਦ ਕਰ ਦਿਤਾ ਗਿਆ।
ਖ਼ਬਰਾਂ
18 ਸਾਲਾਂ ਬਾਅਦ ਆਪਣੀ ਭੈਣ ਨੂੰ
Page Visitors: 2541