ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੁਰੂ ਦੇ ਸਿੱਖੋ ! ਹੋਸ਼ ਵਿੱਚ ਆਉ ! ਜੇ ਇੱਸੇ ਤਰ੍ਹਾਂ ਆਪਸ ਵਿੱਚ ਲੜਦੇ ਰਹੇ ਤਾਂ ਮੁਕ ਜਾਉ ਗੇ !
ਗੁਰੂ ਦੇ ਸਿੱਖੋ ! ਹੋਸ਼ ਵਿੱਚ ਆਉ ! ਜੇ ਇੱਸੇ ਤਰ੍ਹਾਂ ਆਪਸ ਵਿੱਚ ਲੜਦੇ ਰਹੇ ਤਾਂ ਮੁਕ ਜਾਉ ਗੇ !
Page Visitors: 2767

ਗੁਰੂ ਦੇ ਸਿੱਖੋ ! ਹੋਸ਼ ਵਿੱਚ ਆਉ ! ਜੇ ਇੱਸੇ ਤਰ੍ਹਾਂ ਆਪਸ ਵਿੱਚ ਲੜਦੇ ਰਹੇ ਤਾਂ ਮੁਕ ਜਾਉ ਗੇ !
ਗੁਰੂ ਦੇ ਸਿੱਖੋ ! ਮੇਰੀ ਬੇਨਤੀ ਹੈ ਤੁਸੀ ਆਪਸ ਵਿੱਚ ਲੜੋ ਨਾਂ । ਤੁਸਾਨੂੰ ਬਿਪਰਵਾਦੀ ਤਾਕਤਾਂ ਨੇ ਭਰਾ ਮਾਰੂ ਜੰਗ ਵੱਲ ਧੱਕ ਦਿੱਤਾ ਹੈ ।
ਮੈਂ ਘਰ ਘਰ ਜਾਂਦਾ ਹਾਂ ਕੋਠੇ ਕੋਠੇ ਟੱਪਦਾ ਹਾਂ ਮੈਂ ਸਭ ਕੁਝ ਵੇਖ ਰਿਹਾ ਹਾਂ। ਜੋ ਗੱਲ ਮੈਨੂੰ ਸਮਝ ਆ ਗਈ , ਉਹ ਗੱਲ ਤੁਹਾਨੂੰ ਸਮਝ ਕਿਉ ਨਹੀ ਆਂਉਦੀ । ਅਸੀ ਭੁੱਖੇ ਰਹਿ ਕੇ ਵੀ, ਅਪਣੇ ਕਬੀਲੇ ਵਿੱਚ ਰਹਿੰਦੇ ਹਾਂ ! ਅਪਣੇ ਕਬੀਲੇ ਨੂੰ ਅਪਣੀ ਜਾਨ ਨਾਲੋ ਵੀ ਬਹੁਤਾ ਪਿਆਰ ਕਰਦੇ ਹਾਂ । ਤੁਹਾਨੂੰ ਕੀ ਹੋ ਗਿਆ ?
   ਕੀ ਤੁਹਾਡੇ ਗੁਰੂਆਂ ਨੇ ਤੁਹਾਨੂੰ ਇੱਸੇ ਤਰ੍ਹਾਂ ਲੱੜ ਲੱੜ ਕੇ ਮਰਣ ਲਈ ਮਰਜੀਵੜੇ ਸਿੰਘ ਬਨਾਇਆ ਸੀ ? ਲੜਨਾਂ ਹੀ ਹੈ ਤਾਂ ਪਤਿਤਪੁਨੇ ਨਾਲ ਲੜੋ ! ਜੇ ਲੜਨਾਂ ਹੀ ਹੈ ਤਾਂ ਨਸ਼ਿਆਂ ਨਾਲ ਲੜੋ ! ਜੇ ਲੜਨਾਂ ਹੀ ਹੈ ਤਾਂ ਉਸ ਚੰਦਰੀ ਸਿਆਸਤ ਨਾਲ ਲੜੋ , ਜੋ ਤੁਹਾਡਾ ਪੰਜਾਬ , ਤੁਹਾਡੇ ਨੌਜੁਆਨ 'ਤੇ ਪੂਰੀ ਸਿੱਖੀ ਨੂੰ ਖਾ ਗਿਆ ।
  ਸਾਨੂੰ ਲੋਕੀ ਬਾਂਦਰ ਕਹਿੰਦੇ ਨੇ, ਲੇਕਿਨ ਤੁਹਾਡੇ ਵਾਂਗ ਅਸੀ ਅਪਣੇ ਬਚਿਆਂ ਨੂੰ ਪਤਿਤ ਪੁਣੇ ਅਤੇ ਨਸ਼ਿਆਂ ਵਿੱਚ ਮਰਣ ਲਈ ਨਹੀ ਛੱਡਦ ! ਸਾਡੀਆਂ ਮਾਵਾਂ ਤਾਂ ਅਪਣੇ ਬੱਚੇ ਨੂੰ ਅਪਣੀ ਛਾਤੀ ਨਾਲ ਲਾਅ ਕੇ ਉਸ ਦੀ ਪਰਵਰਿਸ਼ ਕਰਦੀਆਂ ਹਨ । ਅਸੀ ਤੁਹਾਡੇ ਵਾਂਗ ਇਕ ਦੂਜੇ ਦੀ ਜਾਨ ਨਹੀ ਲੈੰਦੇ, ਅਸੀ ਇਕ ਕਬੀਲਾ ਬਣਾਂ ਕੇ ਵਿੱਚਰਦੇ ਹਾਂ । ਅਸੀ ਤੁਹਾਡੇ ਵਾਂਗ ਅਪਣੀ ਅਮੀਰੀ ਤੇ ਅਹੰਕਾਰ ਵਿੱਚ ਨਹੀ ਸੜਦੇ ! ਅਸੀ ਤਾਂ ਜੋ ਕੁਝ ਰੁਖਾ ਸੁਖਾ ਲੱਭ ਜਾਂਦਾ ਹੈ ਆਪਸ ਵਿੱਚ ਵੰਡ ਕੇ ਛਕ ਲੈੰਦੇ ਹਾਂ ! ਅਸੀ ਤੁਹਾਡੇ ਵਾਂਗ ਇਕ ਦੂਜੇ ਨੂੰ ਜਖਮੀ ਨਹੀ ਕਰਦੇ ! ਸਾਡਾ ਕੋਈ ਸਾਥੀ ਜਖਮੀ ਹੋ ਜਾਵੇ ਤਾਂ ਉਸ ਨੂੰ ਜੀਭ ਨਾਲ ਚੱਟ ਚੱਟ ਕੇ ਸੇਹਤ ਮੰਦ ਕਰਣ ਦੀ ਕੋਸ਼ਿਸ ਕਰਦੇ ਹਾਂ। ਅਸੀ ਤੁਹਾਡੇ ਵਾਂਗ ਦੁਸ਼ਮਨ ਦੇ ਕਬੀਲਿਆਂ ਵਿੱਚ ਜਾ ਕੇ ਨਹੀ ਰੱਲ ਜਾਂਦੇ ! ਅਸੀ ਤਾਂ ਅਪਣੇ ਕਬੀਲੇ ਨੂੰ ਵਧਾਉਣ ਲਈ ਅਪਣੀ ਜਾਨ ਦੀ ਬਾਜੀ ਵੀ ਲਾਅ ਦਿੰਦੇ ਹਾਂ।
  ਗੁਰੂ ਦੇ ਸਿੱਖੋ ਅੱਜ ਅਸੀ ਅਪਣੇ ਕਬੀਲੇ ਵਿੱਚ ਰਹਿੰਦੇ ਹਾਂ । ਇਕੱਠੇ ਰਹਿੰਦੇ ਹਾਂ । ਵੰਡ ਛਕਦੇ ਹਾਂ ਤੇ ਦੁਸ਼ਮਨ ਨੂੰ ਅਪਣੇ ਕਬੀਲੇ ਵਿੱਚ ਵੜਣ ਨਹੀ ਦਿੰਦੇ , ਤਾਂ ਹੀ ਬਚੇ ਹੋਏ ਹਾਂ ।ਸਾਡੇ ਕਬੀਲੇ ਨੂੰ ਕੋਈ ਮੁਕਾ ਨਹੀ ਸਕਿਆ ! ਅਸੀ ਵਧਦੇ ਹੀ ਜਾ ਰਹੇ ਹਾਂ ! ਬਹੁਤ ਸਾਰੇ ਜੀਵ ਮੁੱਕ ਗਏ, ਜਾਂ ਮੁੱਕਣ ਦੀ ਕਗਾਰ ਤੇ ਹਨ , ਲੇਕਿਨ ਸਾਨੂੰ ਕੋਈ ਮੁਕਾ ਨਹੀ ਸਕਿਆ ਕਿਉ ਕਿ ਅਸੀ ਆਪਸੀ  ਭਾਈਚਾਰੇ ਦੇ ਨਾਮ ਤੇ ਦੁਸ਼ਮਨ ਨੂੰ ਅਪਣੇ ਲਾੱਗੇ ਵੀ ਨਹੀ ਵੜਨ ਦਿੱਤਾ ।
ਸਿੱਖੋ ਤੁਸੀ ਵੀ ਹੋਸ਼ ਵਿੱਚ ਆਉ! ਜੇ ਇੱਸੇ ਤਰ੍ਹਾਂ ਬਿਪਰ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਆਪਸ ਵਿੱਚ ਲੜਦੇ ਰਹੇ ਤਾਂ ਮੁਕ ਜਾਉ ਗੇ ! ਤੁਹਾਡਾ ਹੋਰ ਜੀਵਾਂ ਵਾਂਗ, ਇਸ ਦੁਨੀਆਂ ਤੋਂ ਨਾਮੋਂ ਨਿਸ਼ਾਨ ਮਿੱਟ ਜਾਵੇਗਾ।
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.