ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕੀ ਖਾਲਿਸਤਾਨ ਇੱਸੇ ਤਰ੍ਹਾਂ ਬਣਾਉ ਗੇ ?
ਕੀ ਖਾਲਿਸਤਾਨ ਇੱਸੇ ਤਰ੍ਹਾਂ ਬਣਾਉ ਗੇ ?
Page Visitors: 2850

ਕੀ ਖਾਲਿਸਤਾਨ ਇੱਸੇ ਤਰ੍ਹਾਂ ਬਣਾਉ ਗੇ ?
ਸਾਰੀ ਉਮਰ ਹੋ ਗਈ ਇਹ ਸੁਣਦੇ ਸਣਦੇ ਕਿ ਖਾਲਿਸਤਾਨ ਜਿੰਦਾਬਾਦ ! ਕੀ ਕੋਈ ਵੀਰ ਮੈਨੂੰ ਇਹ ਦੱਸੇਗਾ ਕਿ ਇਹ ਖਾਲਿਸਤਾਨ ਕਿਥੇ ਬਨੇਗਾ ? ਕਦੋਂ ਬਨੇਗਾ ? ਇਸ ਵਿੱਚ ਕੌਨ ਕੌਨ ਰਹੇਗਾ ? ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾਂ ਗੁਰੂ ਮਨਣ ਵਾਲੇ ਜਾ ਦਸਮ ਗ੍ਰੰਥੀਏ ਜਾ ਟਕਸਾਲੀਏ ? ਕੀ ਇਸ ਦੇ ਬਨਣ ਤੋ ਪਹਿਲਾਂ ਹੀ ਇਹ ਇਕ ਦੂਜੇ ਨੂੰ ਗੋਲੀਆ ਮਾਰ ਮਾਰ ਕੇ ਸਾਰੇ ਮਰ ਮੁੱਕ ਨਹੀਂ ਜਾਨਗੇ ? ਇਸ ਦਾ ਰਾਸ਼ਟਰ ਪਤੀ ਕੋਨ ਹੋਵੇਗਾ ? ਸਿਮਰਨਜੀਤ ਸਿੰਘ ਮਾਨ ਕਿ ਹਰਨਾਮ ਸਿੰਘ ਧੁਮਾ ਕੇ ਬਾਦਲ ? ਕੀ ਗਰੰਟੀ ਹੈ ਕਿ ਇਹ ਆਪਸ ਵਿੱਚ ਰਲ ਨਹੀ ਜਾਣਗੇ ? ਇਹ ਵੀ ਤਾ ਹੋ ਸਕਦਾ ਹੈ ਕਿ ਖਾਲਿਸਤਾਨ ਤੁਸੀ ਬਨਾਉ , ਤੇ ਆਰ ਐਸ ਐਸ ਉਸਤੇ ਕਬਜਾ ਕਰ ਲਵੇ ?
ਉਏ ਭੋਲਿਉ ਤੁਹਾਨੂੰ ਅੱਜ ਤਕ ਇਕ ਥਾਂ ਤੇ ਰਲ ਮਿਲ ਕੇ ਬਹਿਨਾ ਨਹੀ ਆਇਆ ! ਨੀਤੀ ਤੇ ਪਲਾਨਿੰਗ ਤੁਹਾਡੇ ਕੋਲ ਹੈ ਨਹੀ ! ਵਿਚਾਰ ਦੇ ਨਾਮ ਤੇ ਡਾਂਗਾਂ ਤੇ ਸੋਟੇ ਚੁੱਕ ਲੈਦੇ ਹੋ ! ਤੁਹਾਡੇ ਅਦਾਰਿਆ ਨੂੰ ਆਰ ਐਸ ਚਲਾ ਰਿਹਾ ਹੈ ! ਤੁਹਾਡਾ ਨੋਜਵਾਨ ਤਬਕਾ ਪਤਿਤ ਹੋ ਕੇ ਅਪਣੀ ਪਹਿਚਾਨ ਹੀ ਖੋ ਚੁਕਾ ਹੈ ! ਕੁਝ ਵਲੈਤ ਜਾ ਕੇ ਜਮੀਨ ਵਿਹੂਣੇ ਹੋ ਚੁਕੇ ਹਨ ! ਕੁਝ ਨਸ਼ਿਆਂ ਵਿੱਚ ਰੁਲ ਕੇ ਅਪਣੀ ਨਸਲਕੁਸ਼ੀ ਆਪ ਹੀ ਕਰ ਚੁਕੇ ਹਨ ! ਕੈਂਸਰ ਨਾਲ ਤੜਫਦੇ ਬਜੁਰਗਾ ਦੀ ਲੱਦੀ ਗੱਡੀ ਰੋਜ ਰਾਜਸਥਾਨ ਜਾਂਦੀ ਹੈ ! ਤੁਹਾਡੇ ਜਥੇਦਾਰ ਧਰਮ ਮਾਫੀਏ ਬਨ ਚੁਕੇ ਹਨ !
ਕੀ ਇਹੋ ਜਿਹਾ ਹੋਵੇਗਾ ਤੁਹਾਡਾ ਖਾਲੀਸਥਾਨ
ਗੱਲ ਦਿਲ ਵਿੱਚੋ ਨਿਕਲੀ ਹੈ ਕੌੜੀ ਲੱਗੇ ਗੀ ਹੀ ! ਬੇਸ਼ਕ ਬੁਰਾ ਕਹੋ ਭਾਵੇਂ ਭਲਾ ਲੇਕਿਨ ਇਹ ਵੀ ਸੱਚ ਹੈ ਕਿ ਭਿੰਡਰ ਵਾਲਿਆਂ ਦੀ ਫੋਟੂਆਂ ਲਾਕੇ ਖਾਲਿਸਤਾਨ ਦੇ ਦੋ ਚਾਰ ਦਮਗੱਜੇ ਛਡ ਦੇਣ ਨਾਲ ਖਾਲਿਸਤਾਨ ਨਹੀ ਜੇ ਬਣ ਜਾਂਣਾ !
ਜੇੜ੍ਹੇ ਤੁਹਾਡੇ ਆਗੂ ४५ ਵਰ੍ਹਿਆਂ ਵਿੱਚ ਕੋਮ ਨੂੰ ਇਕ ਜੁੱਟ ਨਹੀ ਕਰ ਸਕੇ ! ਇਸ ਖਾਲਿਸਤਾਨ ਦਾ ਨਕਸ਼ਾ ਬਨਾ ਕੇ ਕੋਮ ਨੂੰ ਨਹੀ ਵਖਾ ਸਕੇ ਭਲਿਊ ! ਉਨ੍ਹਾ ਖਾਲਿਸਤਾਨ ਕੀ ਬਨਾਉਣਾਂ ਹੈ ? ਦੁਸ਼ਮਨ ਸਭ ਜਾਂਣਦਾ ਹੈ , ਜਦੋ ਤੁਸੀ ਖਾਲਿਸਤਾਨ ਦੇ ਨਾਰੇ ਮਾਰਦੇ ਹੋ, ਉਹ ਤੁਹਾਡੇ ਤੇ ਹਸਦਾ ਹੈ ! ਉਹ ਕਹਿੰਦੇ ਹੋਂਣੇ ਆਪਸ ਵਿੱਚ ਕਿ , "ਇਨ੍ਹਾ ਆਪਸ ਵਿੱਚ ਹੀ ਲੜ ਲੜ ਕੇ ਮਰ ਜਾੰਣ ਵਾਲਿਆ ਨੇ ਇਕ ਦੂਜੇ ਨੂੰ ਹੀ ਗੋਲੀਆਂ ਮਾਰ ਮਾਰ ਕੇ ਮਰ ਜਾਂਣਾ ਹੈ, ਇਨ੍ਹਾ ਸਵਾਹ ਖਾਲਿਸਤਾਨ ਬਨਾਉਣਾ ਹੈ !
ਇੰਦਰਜੀਤ ਸਿੰਘ ਕਾਨਪੁਰ 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.