ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਭਾਰਤ ਸਰਕਾਰ ਅਤੇ ਏਜੰਸੀਆਂ ਨੇ ਭਾਰਤ ਲਿਆਉਣ ਲਈ ਭਾਈ ਭਤੇੜੀ ਨੂੰ ਇੰਟਰਪੋਲ ਰਾਹੀਂ ਦੂਜੀ ਵਾਰ ਭਗੌੜਾ ਕਰਾਰ ਦਿਵਾਇਆ
ਭਾਰਤ ਸਰਕਾਰ ਅਤੇ ਏਜੰਸੀਆਂ ਨੇ ਭਾਰਤ ਲਿਆਉਣ ਲਈ ਭਾਈ ਭਤੇੜੀ ਨੂੰ ਇੰਟਰਪੋਲ ਰਾਹੀਂ ਦੂਜੀ ਵਾਰ ਭਗੌੜਾ ਕਰਾਰ ਦਿਵਾਇਆ
Page Visitors: 2561

 ਭਾਰਤ ਸਰਕਾਰ ਅਤੇ ਏਜੰਸੀਆਂ ਨੇ ਭਾਰਤ ਲਿਆਉਣ ਲਈ ਭਾਈ ਭਤੇੜੀ ਨੂੰ ਇੰਟਰਪੋਲ ਰਾਹੀਂ ਦੂਜੀ ਵਾਰ ਭਗੌੜਾ ਕਰਾਰ ਦਿਵਾਇਆ

ਈਪਰ, ਬੈਲਜ਼ੀਅਮ  ( ਪ੍ਰਗਟ ਸਿੰਘ ਜੋਧਪੁਰੀ ) : ਭਾਵੇਂ ਭਾਰਤ ਸਰਕਾਰ ਭਗੌੜੇ ਲੋਕਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਕਈ ਵਾਰ ਚੋਗਾ ਪਾਉਂਦੀ ਰਹਿੰਦੀ ਹੈ, ਪਰ ਪਰਦੇ ਹੇਠ ਬਾਗੀਆਂ ਦੇ ਪਰ ਕੁਤਰਨ ਲਈ ਹਰ ਘਟੀਆ ਤੋਂ ਘਟੀਆ ਤਰੀਕਾ ਅਪਨਾਉਣ ਲਈ ਵੀ ਸਰਗਰਮ ਰਹਿੰਦੀ ਹੈ। ਇਹੀ ਕੁੱਝ ਹੋ ਰਿਹਾ ਹੈ ਬੱਬਰ ਖਾਲਸਾ ਦੇ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ ਨਾਲ ‘ਜੋ ਪਹਿਲਾਂ ਹੀ ਭਾਰਤ ਸਰਕਾਰ ਨੂੰ ਲੋੜੀਂਦੇ ਸਿਖਾਂ ਦੀ ਕਾਲੀ ਸੂਚੀ ’ਚ ਸਾਮਲ ਹੈ । ਬੈਲਜ਼ੀਅਮ ’ਚ ਸਾਂਤਮਈ ਜਿੰਦਗੀ ਜਿਉਂ ਰਹੇ ਭਾਈ ਭਤੇੜੀ ਲੋਕਤੰਤਰੀ ਤਰੀਕੇ ਨਾਲ ਸਿੱਖ ਸੰਘਰਸ਼ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ ‘ਜੋ ਭਾਰਤ ਸਰਕਾਰ ਦੇ ਹਜ਼ਮ ਨਹੀਂ ਹੋ ਰਿਹਾ । ਬੈਲਜ਼ੀਅਮ ਨਾਗਰਿਕ ਹੋਣ ਦੇ ਬਾਵਜੂਦ ਵੀ ਤਿੰਨ ਕੁ ਸਾਲ ਪਹਿਲਾਂ ਉਹਨਾਂ ਨੂੰ ਸਵਿਟਜਰਲੈਂਡ ਤੋਂ ਵਾਪਸ ਆਉਂਦੇ ਸਮੇਂ ਜਰਮਨੀ ਵਿੱਚ ਗ੍ਰਿਫਤਾਰ ਕਰ ਲਿਆ ਅਤੇ 2 ਮਹੀਨੇ ਸਜ਼ਾ ਕ¤ਟਣੀ ਪਈ ਸੀ, ਕਿਉਂਕਿ ਭਾਰਤ ਸਰਕਾਰ ਨੇ 2003 ’ਚ ਉਹਨਾਂ ਨੂੰ ਇੰਟਰਪੋਲ ਰਾਹੀਂ ਅਤਿ ਖ਼ਤਰਨਾਕ ਭਗੌੜਿਆਂ ਦੀ ਸੂਚੀ ਵਿ¤ਚ ਪਾ ਦਿ¤ਤਾ ਸੀ ।
ਜਰਮਨੀ ’ਚ ਗ੍ਰਿਫਤਾਰੀ ਦੌਰਾਨ ਭਾਰਤ ਸਰਕਾਰ ਨੇ ਉਹਨਾਂ ਨੂੰ ਵਾਪਸ ਮੰਗਵਾਉਣ ਲਈ ਅ¤ਡੀ-ਚੋਟੀ ਦਾ ਜੋਰ ਲਾਇਆ ਪਰ ਜਰਮਨ ਅਦਾਲਤ ਵੱਲੋਂ ਤਿੰਨ ਵਾਰ ਸਮਾਂ ਦੇਣ ਦੇ ਬਾਵਜੂਦ ਭਾਰਤ ਸਰਕਾਰ ਭਾਈ ਭਤੇੜੀ ਦੇ ਖਿਲਾਫ ਕੋਈ ਵੀ ਸਬੂਤ ਪੇਸ ਨਾ ਕਰ ਸਕੀ ਅਤੇ ਯੂਰਪ ਭਰ ਦੇ ਸਿੱਖਾਂ ਵੱਲੋਂ ਪਾਏ ਦਬਾਅ ਕਾਰਨ ਮਾਣਯੋਗ ਅਦਾਲਤ ਨੇ ਭਾਈ ਭਤੇੜੀ ਨੂੰ ਬਾਇੱਜਤ ਬਰੀ ਕਰ ਦਿੱਤਾ। ਹੁਣ ਭਾਰਤ ਸਰਕਾਰ ਨੇ ਨਵੀਂ ਚਾਲ ਖੇਡਦਿਆਂ 4 ਸਤੰਬਰ 2012 ਨੂੰ ਇਟਲੀ ਸਰਕਾਰ ਰਾਹੀਂ ਭਾਈ ਭਤੇੜੀ ਨੂੰ ਇੰਟਰਪੋਲ ਦੁਆਰਾ ਭਗੌੜਾ ਐਲਾਨਿਆ ਹੈ ਤਾਂਕਿ ਉਹਨਾਂ ਨੂੰ ਯੂਰਪੀਨ ਮੁਲਕਾਂ ਵਿੱਚ ਹੁੰਦੀਆਂ ਸਿੱਖ ਗਤੀਵਿਧੀਆਂ ਵਿ¤ਚ ਸਾਮਲ ਹੋਣ ਤੋਂ ਰੋਕਿਆ ਜਾ ਸਕੇ। ਤਕਰੀਬਨ 20 ਸਾਲ ਤੋਂ ਬੈਲਜ਼ੀਅਮ ਰਹਿ ਕੇ ਸਾਂਤਮਈ ਢੰਗ ਨਾਲ ਆਪਣਾ ਕਾਰੋਬਾਰ ਚਲਾ ਰਹੇ ਇਸ ਸਿੱਖ ਨੂੰ ਜਦੋ ਕਦੇ ਬੈਲਜ਼ੀਅਮ ਪੁਲਿਸ ਆਮ ਚੈਕਿੰਗ ਲਈ ਰੋਕਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਕਿ ਐਨੇ ਵਧੀਆ ਆਚਰਨ ਵਾਲੇ ਬੰਦੇਂ ਤੋਂ ਭਾਰਤ ਸਰਕਾਰ ਨੂੰ ਕੀ ਖਤਰਾ ਹੋ ਸਕਦਾ ਹੈ?

ਉਧਰ ਬ¤ਬਰ ਖਾਲਸਾ ਵ¤ਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਖੁਫੀਆ ਏਜੰਸੀਆਂ ਨੂੰ ਤਾੜਨਾ ਕੀਤੀ ਹੈ ਕਿ ਉਹ ਅਪਣੀਆਂਘਿਨਾਉਣੀਆਂ ਹਰਕਤਾਂ ਤੋਂ ਬਾਜ਼ ਆਉਣ । ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਵਰਤੇ ਜਾਂਦੇ ਕੋਝੇ ਹੱਥਕੰਡੇ ਸਾਨੂੰ ਸਿੱਖ ਸੰਘਰਸ਼ ਤੋਂ ਪਾਸੇ ਨਹੀਂਲਿਜਾ ਸਕਦੇ । ਜਿਸਦੀ ਤਾਜ਼ਾ ਮਿਸਾਲ ਬੈਲਜ਼ੀਅਮ ’ਚ ਪਿਛਲੇ 20 ਸਾਲਾਂ ਤੋਂ ਸਾਂਤਮਈ ਢੰਗ ਨਾਲ ਰਹਿ ਕੇ ਸਿੱਖ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾ ਰਹੇ ਭਾਈ ਹਰਵਿੰਦਰ ਸਿੰਘ ਭਤੇੜੀ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।ਜਥੇਬੰਦੀ ਦਾ ਕਹਿਣਾ ਹੈ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਆਗੂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸਿੱਖ ਸੰਘਰਸ਼ ‘ਜਿਸ ਵਿ¤ਚ ਖੁਦ ਸੰਤ ਭਿੰਡਰਾਂਵਾਲਿਆਂ ਸਮੇਤ ਸਾਡੇ ਉਘੇ ਜਰਨੈਲਾਂ ਭਾਈ ਸੁਖਦੇਵ ਸਿੰਘ ਬ¤ਬਰ, ਭਾਈ ਅਨੂਪ ਸਿੰਘ ਬ¤ਬਰ, ਭਾਈ ਤਲਵਿੰਦਰ ਸਿੰਘ ਬ¤ਬਰ, ਭਾਈ ਗੁਰਜੰਟ ਸਿੰਘ ਬੁ¤ਧਸਿੰਘ ਵਾਲਾ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਜਰਨਲ ਲਾਭ ਸਿੰਘ, ਭਾਈ ਬਲਵਿੰਦਰ ਸਿੰਘ ਜਟਾਣਾ ਸਮੇਤ ਅਨੇਕਾਂ ਸ਼ਹੀਦ ਸਿੰਘਾਂ-ਸਿੰਘਣੀਆਂ ਨੇ ਜੋ ਖੂਨ ਡੋਲਿਆ ਹੈ ਉਹ ਅਜਾਂਈ ਨਹੀਂ ਜਾਵੇਗਾ ।
ਪ੍ਰੈਸ ਨੋਟ ਵਿੱਚ ਅੱਗੇ ਸਤਾ ਦੇ ਜੋਰ ਨਾਲ ਖੇਡੇ ਜਾ ਰਹੇ ਇੰਟਰਪੋਲ ਵਰਗੇ ਦਾਅਪੇਚਾਂ ਬਾਰੇ ਭਾਰਤ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਭਾਰਤ ਲਈ 80 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੀ ਕੌਮ ਦੀ 1984 ਵਿੱਚ ਬੇਪ¤ਤੀ ਅਤੇ ਜਿਊਂਦੇ ਸਾੜੇ ਗਏ ਹਜਾਰਾਂ ਨਿਰਦੋਸ਼ ਸਿ¤ਖਾਂ ਲਈ ਜਿੰਮੇਵਾਰ ਕਮਲ ਨਾਥ, ਜਗਦੀਸ਼ ਟਾਈਟਲਰ ਵਰਗਿਆਂ ਅਤੇ ਪੰਜਾਬ ਵਿੱਚ ਸਿ¤ਖਾਂ ਦਾ ਸ਼ਿਕਾਰ ਖੇਡਣ ਵਾਲੇ ਪੁਲਿਸ ਅਫਸਰਾਂ ਕੇ.ਪੀ. ਐਸ. ਗਿ¤ਲ, ਸੁਮੇਧ ਸੈਣੀ, ਸਵਰਨ ਘੋਟਣਾ, ਸੁਰਜੀਤ ਗਰੇਵਾਲ ਅਤੇ ਗੁਰਮੀਤ ਰੰਧਾਵੇ ਵਰਗਿਆਂ ਦੇ ਨਾਮ ਕਾਲੀ ਸੂਚੀ ਵਿੱਚ ਪਾਉਣੇ ਚਾਹੀਦੇ ਹਨ । ਸਿ¤ਖਾਂ ਦੀ ਕਾਲੀ ਸੂਚੀ ਖਤਮ ਕਰਵਾਉਣ ਦੇ ਦਾਅਵੇ ਕਰਨ ਵਾਲੇ ਬਾਦਲ ਅਤੇ ਸਰਨੇ ਨੂੰ ਚਾਹੀਦਾ ਹੈ ਕਿ ਉਹ ਬਲੈਕ ਲਿਸਟ ਕੀਤੇ ਸਿ¤ਖਾਂ ਦਾ ਫਿਕਰ ਛ¤ਡ ਸੁਮੇਧ ਸੈਣੀ ਅਤੇ ਗਿ¤ਲ ਵਰਗਿਆਂ ਨੂੰ ਉ¤ਚੇ ਅਹੁਦੇ ਦੇਣ ਦੀ ਬਜਾਏ ਗ੍ਰਿਫਤਾਰ ਕਰਨ ਦਾ ਹੀਆ ਕਰਨ । ਬੱਬਰ ਖਾਲਸਾ ਜਥੇਬੰਦੀ ਵੱਲੋਂ ਇਹ ਵੀ ਸਵਾਲ ਕੀਤਾ ਹੈ ਕਿ ਜਿਸ ਨਰਿੰਦਰ ਮੋਦੀ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਰੂਪ ਵਿ¤ਚ ਉਭਾਰਿਆ ਜਾ ਰਿਹਾ ਹੈ ਕੀ ਉਹ ਬਾਬਰੀ ਮਸਜਿਦ ’ਤੇ ਹਮਲੇ ਸਮੇਂ ਅਤੇ ਗੋਧਰਾ ਕਾਂਡ ’ਚ ਹਜਾਰਾਂ ਬੇਕਸੂਰ ਮੁਸਲਮਾਨਾਂ ਦਾ ਕਾਤਲ ਨਹੀ ਹੈ? ਉਸਨੂੰ ਕਿਸ ਬਹਾਦਰੀ ਦੇ ਇਨਾਮ ਵਜੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਹੁਦਾ ਬਖ਼ਸ਼ਿਆ ਜਾ ਰਿਹਾ ਹੈ? ਜਥੇਬੰਦੀ ਨੇ ਅਖੀਰ ਵਿੱਚ ਕਿਹਾ ਹੈ ਕਿ ਸਾਨੂੰ ਕਾਲੀ ਸੂਚੀ ਦਾ ਕੋਈ ਬਹੁਤਾ ਫਿਕਰ ਨਹੀਂ ਹੈ, ਕਿਉਂਕਿ ਅਸੀਂ ਸਿੱਖ ਸੰਘਰਸ਼ ਖਾਲਸਾਈ ਸਿਧਾਤਾਂ ਅਨੁਸਾਰ ਹੀ ਲੜਿਆ ਹੈ ਅਤੇ ਅੱਗੇ ਵੀ ਸਾਂਤਮਈ ਅਤੇ ਲੋਕਤੰਤਰਕ ਤਰੀਕੇ ਨਾਲ ਸੰਘਰਸ਼ ਜਾਰੀ ਰ¤ਖਿਆ ਜਾਵੇਗਾ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.