ਮਾਰਟਿਨ ਲੂਥਰ ਅਤੇ ਕੋਮ ਤੋਂ ਛੇਕੇ ਗਏ ਅਜੋਕੇ ਮਹਾਨ ਸਿੱਖ ਪ੍ਰਚਾਰਕ
ਪੰਦ੍ਰਵ੍ਹੀਂ ਸਦੀ ਵਿੱਚ ਨਾ ਸਿਰਫ ਪੂਰਾ ਭਾਰਤ, ਬ੍ਰਾਹਮਣ ਦੀ ਬਣਾਈ ਪੁਜਾਰੀਵਾਦੀ ਵਿਵਸਥਾ ਦਾ ਸ਼ਿਕਾਰ ਹੋ ਚੁਕਾ ਸੀ, ਬਲਕਿ ਯੁਰੋਪ ਦਾ ਇਕ ਬਹੁਤ ਵੱਡਾ ਹਿੱਸਾ ਵੀ ਇਸੇ ਪੰਦ੍ਰਵ੍ਹੀਂ ਸਦੀ ਵਿੱਚ 'ਪੇਪੇਸੀ' ਨਾਮ ਦੀ ਪੁਜਾਰੀਵਾਦੀ ਵਿਵਸਥਾ ਦੇ ਅਧੀਨ, ਮਨੁੱਖ ਦੇ ਅਧਿਆਤਮਿਕ ਜੀਵਨ ਦੇ ਪਤਨ ਦਾ ਕਾਰਣ ਬਣ ਚੁਕਾ ਸੀ। ਇਹ ਦੋਵੇ ਵਿਵਸਥਾਵਾਂ ਹੂ ਬ ਹੂ ਇਕ ਜਹੀਆਂ ਹੀ ਸਨ । ਜਦੋਂ ਵੀ ਮਨੁੱਖ ਦਾ ਅਧਿਆਤਮਿਕ ਸੋਸ਼ਣ ਹੂੰਦਾ ਹੈ, ਤਾਂ ਧਰਮੀ ਮਨੁਖਾਂ ਦੀ ਇਕ ਜਮਾਤ ਕਿਸੇ ਕ੍ਰਾਂਤੀਕਾਰੀ ਆਗੂ ਦੀ ਅਗੁਵਾਈ ਵਿੱਚ ਸਾਮ੍ਹਣੇ ਆ ਕੇ ਜਰੂਰ ਖੜੀ ਹੁੰਦੀ ਹੈ । ਇਸਦਾ ਪ੍ਰਮੁਖ ਕਾਰਣ ਇਹ ਹੈ ਕਿ ਜਿਥੇ ਅਧਰਮ ਆਪਣੀਆਂ ਹੱਦਾਂ ਪਾਰ ਕਰ ਰਿਹਾ ਹੁੰਦਾ ਹੈ, ਉਥੋਂ ਹੀ ਧਰਮ ਦਾ ਅਗਾਜ ਵੀ ਹੋ ਰਿਹਾ ਹੁੰਦਾ ਹੈ। ਜਿਵੇਂ ਹਰ ਹਨੇਰੀ ਰਾਤ ਤੋਂ ਬਾਦ ਇਕ ਉਜਲੇ ਦਿਨ ਦੀ ਸ਼ੁਰੂਆਤ ਹੁੰਦੀ ਹੈ । ਧਰਮ ਦੀ ਰੌਸ਼ਨੀ ਵੀ ਅਧਰਮ ਦੇ ਹਨੇਰੇ ਨੂੰ ਇਸੇ ਤਰ੍ਹਾਂ ਕੱਟਦੀ ਹੈ।
ਅੱਜ ਅਸੀਂ ਇਥੇ ਕ੍ਰਿਸ਼ਚੈਨੀਟੀ ਦੇ "ਕੈਥੋਲਿਕ" ਅਤੇ "ਪ੍ਰੋਟੇਸਟੇਂਟ" ਤਬਕੇ ਦਾ ਸੰਖੇਪ ਵਿਚ ਜਿਕਰ ਕਰਾਂਗੇ। ਇਸ ਦੇ ਜਿਕਰ ਕਰਨ ਦਾ ਕਾਰਣ, ਇਹ ਹੈ ਕਿ ਮੌਜੂਦਾ ਸਮੈਂ ਅੰਦਰ ਸਿੱਖੀ ਦੀ ਜੋ ਹਾਲਤ ਹੈ ਉਸ ਦੀ ਤੁਲਨਾਂ ਅਸੀਂ ਪੰਦ੍ਰਹਵੀ ਸਦੀ ਦੇ ਉਸ ਇਤਿਹਾਸ ਨਾਲ ਕਰ ਕੇ ਵੇਖਾਂਗੇ ਜਿਸ ਵਿੱਚ ਯੁਰੋਪਿਅਨ ਅਧਿਆਤਮ ਵੀ ਪੋਪਵਾਦੀ ਪੁਜਾਰੀਆਂ ਦੀ ਗ੍ਰਿਫਤ ਵਿੱਚ ਜਕੜਿਆ ਜਾ ਚੁਕਾ ਸੀ। ਇਸ ਲੇਖ ਵਿੱਚ ਇਤਿਹਾਸ ਦੇ ਉਸ ਵਿ੍ਰਤਾਂਤ ਦਾ ਜਿਕਰ ਕਰਨ ਦਾ ਇਕੋ ਇਕ ਮਕਸਦ ਹੈ ਕਿ ਸਿੱਖੀ ਵਿੱਚ ਜੋ ਕੁਝ ਅੱਜ ਹੋ ਰਿਹਾ ਹੈ, ਉਸ ਨਾਲ ਬਹੁਤ ਕੁਝ ਮਿਲਦਾ ਜੁਲਦਾ ਇਤਿਹਾਸ ਦੇ ਇਨ੍ਹਾਂ ਪੰਨਿਆ ਵਿੱਚ ਵੀ ਝਲਕਦਾ ਹੈ। ਸ਼ਾਇਦ ਇਸੇ ਕਰਕੇ ਇਹ ਕਹਾਵਤ ਮਸ਼ਹੂਰ ਹੈ ਕਿ ਇਤਿਹਾਸ ਹਮੇਸ਼ਾ ਅਪਣੇ ਆਪ ਨੂੰ ਦੋਹਰਾਂਦਾ ਰਹਿੰਦਾ ਹੈ। ਇਕ ਬਹੁਤ ਹੀ ਹੈਰਾਨਗੀ ਵਾਲੀ ਗਲ ਇਹ ਹੈ ਕਿ ਪੰਦ੍ਰਹਵੀ ਸਦੀ ਵਿੱਚ ਜਿਥੇ ਹਿੰਦੁਸਤਾਨ ਬ੍ਰਾਹਮਣ ਦੀ ਬਣਾਈ ਪੁਜਾਰੀਵਾਦੀ ਵਿਵਸਥਾ ਦੀ ਭੇਂਟ ਚੜ੍ਹ ਚੁਕਿਆ ਸੀ, ਉਥੇ ਹੀ ਯੂਰੋਪੀਅ ਅਧਿਆਤਮ ਵੀ ਇਕ ਪ੍ਰਕਾਰ ਦੀ ਰੂੜੀਵਾਦੀ ਪੋਪ ਵਿਵਸਥਾ ਦੇ ਪਭਾਵ ਹੇਠ ਦਮ ਤੋੜ ਰਿਹਾ ਸੀ।
ਪੰਦ੍ਰਵ੍ਹੀਂ ਸਦੀ ਦੀ ਸ਼ੁਰੂਵਾਤ ਵਿਚ ਪੂਰੇ ਯੁਰੋਪ ਵਿਚ ਪੋਪ ਵਾਦੀ ਧਾਰਮਿਕ ਵਿਵਸਥਾ ਅਪਣੀ ਪੂਰੀ ਪਾਵਰ ਵਿਚ ਸੀ । ਇਸ ਨੂੰ 'ਪੇਪੇਸੀ' (papasi) ਦੇ ਨਾਮ ਤੋਂ ਵੀ ਜਾਂਣਿਆ ਜਾਂਦਾ ਹੈ। ਧਾਰਮਿਕ ਵਿਵਸਥਾ ਵਿੱਚ "ਪੋਪ" ਜਾਂ "ਪੋਪਾਂ ਦੀ ਜੂੰਡਲੀ" ਦਾ ਹੁਕਮ ਜਾਂ ਨਿਰਣਾਂ ਹੀ ਅਖੀਰਲਾ ਨਿਰਣਾਂ ਮੰਨਿਆ ਜਾਂਦਾ ਸੀ। ਪੋਪ ਜੁੰਡਲੀ ਦੇ ਨਿਰਣੇ ਦੇ ਖਿਲਾਫ ਕੋਈ ਵੀ ਗਲ ਮਾਨੇਂ ਨਹੀਂ ਰਖਦੀ ਸੀ ਅਤੇ ਉਹ ਹੀ ਰੱਬ ਦਾ ਨਿਰਣਾਂ ਮੰਨਿਆ ਜਾਂਦਾ ਸੀ ।
ਇਨਾਂ ਪੋਪਾਂ ਨੇ ਅਪਣੇ ਧਾਰਮਿਕ ਅਸਥਾਨਾਂ ਵਿਚ ਲੋਕਾਂ ਕੋਲੋਂ ਧੰਨ ਦੌਲਤ ਇਕੱਠਾ ਕਰਨ ਲਈ ਗੋਲਕਾਂ ਰਖੀਆਂ ਹੋਈਆਂ ਸਨ । ਇਹ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਂਉਦੇ ਸਨ ਕਿ "ਜਿਸ ਬੰਦੇ ਦਾ ਸਿੱਕਾ ਗੋਲਕ ਵਿੱਚ ਪਾਉਣ 'ਤੇ ਬਹੁਤਾ ਖਣਕੇਗਾ, ਉਸ ਨੂੰ ਸਵਰਗ ਪ੍ਰਾਪਤ ਹੋਵੇਗਾ"। ਇਹੋ ਜਿਹਾ ਪ੍ਰਚਾਰ ਕਰਨ ਦੇ ਪਿਛੇ ਮੰਸ਼ਾ ਇਹ ਹੁੰਦੀ ਸੀ ਕਿ ਲੋਕੀ ਸਵਰਗ ਜਾਣ ਦੇ ਲਾਲਚ ਵਿਚ ਭਾਰੇ ਤੋਂ ਭਾਰਾ ਸਿੱਕਾ ਗੋਲਕ ਵਿੱਚ ਪਾਉਣ (ਉਸ ਵੇਲੇ ਸਿਕਿਆਂ ਦਾ ਵਜੂਦ ਸੋਨੇ ਅਤੇ ਚਾਂਦੀ ਹੁੰਦਾ ਸੀ)। ਜੋ ਬੰਦਾ ਬਹੁਤਾ ਦਾਨ ਦੇਂਦਾ ਸੀ ਉਸ ਨੂੰ ਸਵਰਗ ਦੀ ਟਿਕਟ ਦੇ ਰੂਪ ਵਿਚ "ਹੇਵੇਨ ਕਾਰਡ" (Heaven Card) ਵੀ ਵੰਡੇ ਜਾਂਦੇ ਸੀ। ਇਹ ਸਾਰਾ ਪੈਸਾ "ਪੇਪੇਸੀ ਵੇਲਫੇਯਰ" ਆਦਿਕ ਵਿੱਚ ਖਰਚ ਕੀਤਾ ਜਾਂਦਾ ਸੀ । ਇਹ ਕੰਮ 1517 ਵਿਚ ਪੋਪ ਲੀਉ ਦਸਵੇਂ (Pope Leo X) ਨੇ ਜੋਰਾਂ ਸ਼ੋਰਾਂ ਨਾਲ ਆਰੰਭਿਆ ਹੋਇਆ ਸੀ।
ਪੋਪ ਲੀਉ ਦਸਵੇਂ ਦੇ ਇਹੋ ਜਹੇ ਆਪਹੁਦਰੇ ਅਤੇ ਲੋਕਾਂ ਨੂੰ ਮੂਰਖ ਬਨਾਉਣ ਵਾਲੇ ਹੁਕਮਨਾਮਿਆਂ ਨੂੰ, ਭੋਲੇ ਭਾਲੇ ਲੋਕੀ ਰੱਬ ਦਾ ਹੁਕਮ ਮਨ ਕੇ ਸਵੀਕਾਰ ਕਰੀ ਜਾ ਰਹੇ ਸਨ। ਰੂੜੀਵਾਦ ਅੰਧਵਿਸ਼ਵਾਸ਼ ਅਤੇ ਪਰੰਪਰਾਵਾਦੀ ਧਾਰਮਿਕ ਵਿਵਸਥਾ ਦੇ ਅਗੇ ਕਿਸੇ ਨੂੰ ਮੂਹ ਖੋਲਨ ਦੀ ਅਜਾਦੀ ਨਹੀਂ ਸੀ।ਇਹ ਸਭ ਕੁਝ ਮਾਰਟਿਨ ਲੂਥਰ ਨਾਮ ਦੇ ਇਕ ਵਿਦਵਾਨ ਲੇਖਕ ਅਤੇ ਪ੍ਚਾਰਕ ਨੂੰ ਬਹੁਤ ਬੇਚੈਨ ਕਰਦਾ ਰਹਿੰਦਾ ਸੀ।ਮਾਰਟਿਨ ਲੂਥਰ ਵੀ ਇਸ ਚੈਪਲ ਦਾ ਹੀ ਇਕ ਪਾਦਰੀ ਸੀ। ਇਸੇ ਵਿਵਸਥਾ ਦਾ ਇਕ ਹਿੱਸਾ ਹੋਣ ਕਰਕੇ, ਉਹ ਇਸ ਪੋਪਵਾਦੀ ਵਿਵਸਥਾ ਦੀਆਂ ਖਾਮੀਆਂ ਅਤੇ ਕੂਰੀਤੀਆਂ ਨੂੰ ਬਹੁਤ ਢੂੰਗੀ ਤਰ੍ਹਾਂ ਜਾਂਣ ਚੁਕਿਆ ਸੀ। ਅੰਦਰ ਖਾਤੇ ਉਸ ਨੂੰ ਇਹ ਬਰਦਾਸ਼ਤ ਨਹੀਂ ਸੀ ਹੂੰਦਾ ਕਿ ਇਹ ਪੋਪ ਕਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਲਈ ਰੱਬ ਦੇ ਨਾਂ ਤੇ ਆਪਹੁਦਰੇ ਹੁਕਮ ਜਾਰੀ ਕਰਦੇ ਨੇ ਅਤੇ ਆਪ ਧਰਮ ਦੀ ਸਰਵਉੱਚ ਅਥਾਰਟੀ ਬਣ ਬੈਠੇ ਨੇ।ਧਰਮ ਦੇ ਨਾਂ ਤੇ ਇਹ ਅਕੂਤ ਧੰਨ ਇਕੱਠਾ ਕਰਦੇ ਅਤੇ ਉਸ ਨਾਲ ਮਨਮਾਨੇ ਢੰਗ ਨਾਲ ਧਰਮ ਚਲਾਂਦੇ ਸਨ।
ਮਾਰਟਿਨ ਲੂਥਰ ਕੋਲੋਂ ਪੋਪਾਂ ਦਾ ਇਹ ਨਾਜਾਇਜ ਧੰਦਾ ਬਰਦਾਸ਼ਤ ਨਾਂ ਹੋਇਆ ਤੇ ਉਸਨੇ 31 ਅਕਤੂਬਰ 1517 ਨੂੰ ਇਕ ਕਾਂਤੀਕਾਰੀ ਪੋਸਟਰ ਲਿਖਿਆ ਜਿਸ ਵਿੱਚ ਪੋਪ ਲੀਉ ਦਸਵੇਂ ਨੂੰ 95 ਸਵਾਲ ਪੁਛੇ ਗਏ ਸੀ । ਇਸ 95 ਸਵਾਲਾ ਵਾਲੇ ਪੋਸਟਰ ਨੂੰ ਉਸਨੇ ਯੂਨੀਵਰਸਿਟੀ ਆਫ ਚੈਪਲ ਦੇ ਮੁਖ ਦਰਵਾਜੇ ਤੇ ਕਿਲਾਂ ਨਾਲ ਠੋਕ ਕੇ ਲਾਅ ਦਿਤਾ । ਇਹ ਸਵਾਲ ਹਜਾਰਾਂ ਲੋਕਾਂ ਨੇ ਪੜ੍ਹੇ ਅਤੇ ਬਹੁਤ ਸਾਰੇ ਨੌਜੁਆਨ ਪੇਪੇਸੀ ਵਿਵਸਥਾ ਦੇ ਖਿਲਾਫ ਖੜੇ ਹੋ ਗਏ। ਇਨਾਂ 95 ਸਵਾਲਾ ਨੇ ਕ੍ਰਿਸ਼ਚੇਨਿਟੀ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ। ਪੋਪਾਂ ਦੀ ਪੁਜਾਰੀਵਾਦੀ ਵਿਵਸਥਾ ਦੇ ਖਿਲਾਫ ਇਹ ਕ੍ਰਾਂਤੀ, ਇਨੀ ਤੇਜ ਲਹਿਰ ਵਾਂਗ ਉਭਰੀ ਕਿ ਪੁਜਾਰੀਵਾਦੀ ਵਿਵਸਥਾ ਦੀਆਂ ਚੂਲਾਂ ਹਿਲ ਗਈਆਂ । ਕ੍ਰਿਸ਼ਚਨ ਧਰਮ ਵਿਚ 'ਪੇਪੇਸੀ' ਦੇ ਖਿਲਾਫ ਇਕ ਵਖਰੇ ਤਬਕੇ ਨੇ ਜਨਮ ਲਿਆ ਜਿਸ ਨੂੰ ਅੱਜ ਵੀ "ਪ੍ਰੋਟੇਸਟੇਂਟ" ਦੇ ਨਾਮ ਤੋਂ ਜਾਣਿਆ ਜਾਂਦਾ ਹੇ। ਮਾਰਟਿਨ ਲੂਥਰ ਦੀ ਇਹ ਕ੍ਰਾਂਤੀ ਇਥੇ ਹੀ ਖਤਮ ਨਹੀਂ ਹੂੰਦੀ। ਮਾਰਟਿਨ ਲੂਥਰ ਨੂੰ ਇਕ ਬਹੁਤ ਵਢੇ ਲੇਖਕ ਅਤੇ ਪ੍ਰਚਾਰਕ ਦੇ ਰੂਪ ਵਿੱਚ ਜਾਂਣਿਆਂ ਜਾਂਣ ਲਗਾ । ਯੁਰੋਪ ਵਿਚ ਪੜ੍ਹੀਆਂ ਜਾਂਣ ਵਾਲੀਆਂ ਤਿਨ ਕਿਤਾਬਾਂ ਵਿੱਚੋਂ ਇਕ ਕਿਤਾਬ ਮਾਰਟਿਨ ਲੂਥਰ ਦੀ ਹੂੰਦੀ ਸੀ।
ਪੁਜਾਰੀਵਾਦੀ ਵਿਵਸਥਾ ਨੂੰ ਇਨੀ ਵੱਡੀ ਢਾਅ ਲਗੀ , ਜੋ ਪੇਪੇਸੀ (ਪੋਪ ਜੂੰਡਲੀ) ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਸੀ। ਉਨਾਂ ਨੇ ਮਾਰਟਿਨ ਲੂਥਰ ਦੀ ਜੁਬਾਨ ਬੰਦ ਕਰਨ ਲਈ ਉਸ ਨੂੰ ਤਲਬ ਕਰ ਲਿਆ । ਅਕਤੂਬਰ 1518 ਨੂੰ 'ਪੇਪੇਸੀ' ਦੇ ਅਗੇ ਉਸ ਦੀ ਪੇਸ਼ੀ ਹੋਈ । ਪੇਪੇਸੀ ਨੇ ਉਸ ਕੋਲੋਂ ਪੁਛਿਆ ਕਿ ਇਹ ਸਵਾਲ ਅਤੇ ਲੇਖ ਕੀ ਉਸਨੇ ਲਿਖੇ ਹਨ ? ਮਾਰਟਿਨ ਲੂਥਰ ਨੇ ਕਹਿਆ "ਹਾਂ ਇਹ ਮੈਂ ਲਿਖੇ ਹਨ" ਪੋਪ ਜੁੰਡਲੀ ਨੇ ਅਪਣਾਂ ਫੁਰਮਾਨ ਜਾਰੀ ਕਰਦਿਆਂ ਕਹਿਆ "ਉਹ ਅਪਣੇ 95 ਸਵਾਲਾਂ ਅਤੇ ਵਿਵਾਦਿਤ ਲੇਖਾਂ ਨੂੰ ਵਾਪਸ ਲੈ ਲਵੇ, ਨਹੀਂ ਤਾਂ ਉਸ ਨੂੰ ਧਰਮ ਵਿਚੋਂ ਛੇਕ ਦਿਤਾ ਜਾਏਗਾ" । ਮਾਰਟਿਨ ਲੂਥਰ ਨੇ ਡੱਟ ਕੇ ਇਸ ਦਾ ਵਿਰੋਧ ਕੀਤਾ ਅਤੇ ਪੇਪੇਸੀ ਨੂੰ ਕਹਿਆ ਕਿ ਬਾਈਬਲ ਵਿਚ ਕਿਸੇ ਪੋਪ ਨੂੰ ਛੇਕਣ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੈ, ਅਤੇ ਨਾ ਹੀ ਕਿਸੇ ਦੇ ਲਿਖੇ ਲੇਖਾਂ 'ਤੇ ਕੋਈ ਇਤਰਾਜ ਕੀਤਾ ਜਾ ਸਕਦਾ ਹੈ। ਜੇ ਮੈਂ ਇਹ 95 ਸਵਾਲ ਵਾਪਸ ਲੈਂਦਾ ਹਾਂ, ਜਾਂ ਤੁਹਾਡੇ ਤੋਂ ਇਸ ਲਈ ਮਾਫੀ ਮੰਗਦਾ ਹਾਂ ਤਾਂ ਤੁਹਾਡੀ ਬੁਰਛਾਗਰਦੀ ਹੋਰ ਵੱਧ ਜਾਏਗੀ। ਤੁਸੀ ਲੋਕਾਂ ਦੇ ਸਿਰ ਚੜ੍ਹ ਚੜ੍ਹ ਕੇ ਹੋਰ ਆਪ ਹੁਦਰੀਆਂ ਕਰੋਗੇ । ਇਸ ਲਈ ਮੈਂ ਇਹ ਸਵਾਲ ਵਾਪਸ ਲੈਣ ਤੋਂ ਇੰਨਕਾਰ ਕਰਦਾ ਹਾਂ।
ਇਸ ਪੇਸ਼ੀ ਤੋਂ ਬਾਦ ਵੀ ਮਾਰਟਿਨ ਲੂਥਰ ਦਾ ਪ੍ਰਚਾਰ ਰੁਕਿਆ ਨਹੀਂ। ਉਹ ਪਹਿਲਾਂ ਨਾਲੋਂ ਵੀ ਵੱਧ ਗਇਆ ਅਤੇ ਉਸਨੇ ਕਈ ਲੇਖ ਲਿਖੇ ਅਤੇ ਘਰ ਘਰ ਪੇਪੇਸੀ ਦੇ ਖਿਲਾਫ ਜਾ ਕੇ ਪ੍ਰਚਾਰ ਕਰਦਾ ਰਿਹਾ । ਉਸਦੇ ਲੇਖਾਂ ਅਤੇ ਪ੍ਰਚਾਰ ਨਾਲ ਇਨੀ ਵਡੀ ਕ੍ਰਾਂਤੀ ਆਈ ਕਿ ਉਥੋਂ ਦੇ ਕਈ ਰਾਜ ਕੁਮਾਰ ਅਤੇ ਵੱਡੇ ਘਰਾਨਿਆਂ ਦੇ ਨੌਜੁਆਨ ਉਸ ਦੇ ਮਿਸ਼ਨ ਵਿੱਚ ਸ਼ਾਮਿਲ ਹੋ ਗਏ 'ਤੇ "ਪ੍ਰੋਟੇਸਟੇੰਟ" ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਰੱਜ ਕੇ ਧੰਨ ਦੌਲਤ ਖਰਚ ਕਰਨ ਲਗੇ । ਹੁਣ ਤਾਂ ਪ੍ਰੋਟੇਸਟੇੰਟ" ਦਾ ਇਕ ਬਹੁਤ ਵੱਡਾ ਵਰਗ ਖੜਾ ਹੋ ਚੁਕਾ ਸੀ।
ਮਾਰਟਿਨ ਲੂਥਰ ਨੇ ਬਾਇਬਲ ਦਾ ਜਰਮਨੀ ਦੀ ਸੌਖੀ ਲਿਪੀ ਵਿਚ ਅਨੁਵਾਦ ਕਰਨਾਂ ਸ਼ੁਰੂ ਕੀਤਾ । ਉਸਨੇ ਇਸ ਕੰਮ ਨੂੰ ਇਸ ਲਈ ਆਰੰਭਿਆ ਕੇ ਹਰ ਮਨੁਖ ਬਾਇਬਲ ਦੇ ਸੰਦੇਸ਼ਾ ਨੂੰ ਸਮਝ ਸਕੇ । ਬਾਇਬਲ ਦਾ ਪ੍ਰਚਾਰ 'ਪੇਪੇਸੀ' ਦੀ ਮੋਨੋਪਲੀ ਤੋਂ ਛੁਡਾ ਕੇ ਆਮ ਲੋਕਾਂ ਨੂੰ ਮੁਹਈਆ ਕਰਾਇਆ ਜਾ ਸਕੇ । ਪੋਪ ਅਪਣੇ ਮਨ ਮੁਤਾਬਿਕ ਬਾਈਬਲ ਦਾ ਪ੍ਰਚਾਰ ਤੋੜ ਮੋੜ ਕੇ ਨਾਂ ਕਰ ਸਕਣ । ਬਾਈਬਲ ਨੂੰ ਆਮ ਬੰਦਾ ਵੀ ਸਮਝ ਸਕੇ। ਬਾਈਬਲ ਦੇ ਉੱਤੇ ਪੋਪਾਂ ਦੇ ਇਕਾਧਿਕਾਰ ਦੇ ਤਾਬੂਤ ਤੇ ਇਹ ਆਖੀਰਲੀ ਕਿਲ ਸਾਬਿਤ ਹੋਈ । ਪੇਪੇਸੀ ਦੀ ਇਮਾਰਤ ਨੂੰ ਢਹਿੰਦਿਆ ਵੇਖ ਪੋਪ ਜੂੰਡਲੀ ਨੇ 8 ਮਈ 1521 ਵਾਲੇ ਦਿਨ ਇਕ ਫਤਵਾ ਜਾਰੀ ਕਰਕੇ ਮਾਰਟਿਨ ਲੂਥਰ ਦੀਆਂ ਲਿਖਤਾਂ ਨੂੰ ਧਰਮ ਦੇ ਖਿਲਾਫ ਘੋਸ਼ਿਤ ਕਰਦਿਆਂ ਉਸ ਨੂੰ "ਭਗੌੜਾ" ਘੋਸ਼ਿਤ ਕਰ ਦਿਤਾ । ਉਸ ਨੂੰ "ਵਾਨਟੇਡ" ਵੀ ਘੋਸ਼ਿਤ ਕਰ ਦਿਤਾ ਗਇਆ ।ਮਾਰਟਿਨ ਲੂਥਰ ਨੂੰ ਕਈ ਰਜਵਾੜਿਆਂ ਨੇ ਅਪਣੇ ਕਿਲਿਆਂ (Castles) ਵਿੱਚ ਸ਼ਰਣ ਦਿਤੀ ਅਤੇ ਸੁਰਖਿਆ ਪ੍ਰਦਾਨ ਕੀਤੀ। ਇਸ ਧਰ ਪਕੜ ਵਿਚ ਬਹੁਤ ਸਾਰੇ ਲੋਕੀ ਮਾਰੇ ਗਏ ਲੇਕਿਨ "ਪ੍ਰੋਟੇਸਟੇੰਟ" ਧਰਮ ਹੋੰਦ ਵਿੱਚ ਆ ਚੁਕਿਆ ਸੀ। ਪ੍ਰੋਟੇਸਟੇੰਟ ਧਰਮ ਦੇ ਲੱਖਾਂ ਅਨੁਯਾਈ ਬਨ ਚੁਕੇ ਸਨ।
ਪਾਠਕਾਂ ਨੂੰ ਇਥੇ ਸੰਖੇਪ ਵਿੱਚ ਮਾਰਟਿਨ ਲੂਥਰ ਦੀ ਜੀਵਨੀ ਬਾਰੇ ਦਸ ਦੇਣਾਂ ਵੀ ਜਰੂਰੀ ਸਮਝਦਾ ਹਾਂ । ਮਾਰਟਿਨ ਲੂਥਰ ਆਪ ਵੀ ਪਹਿਲਾਂ ਇਸੇ ਪੇਪੇਸੀ ਦਾ ਹੀ ਇਕ ਹਿੱਸਾ ਰਹਿਆ ਸੀ । ਜਿਸ ਵੇਲੇ ਉਸਨੇ ਇਸ ਪੁਜਾਰੀ ਵਾਦੀ ਵਿਵਸਥਾ ਦੀਆਂ ਖਾਮੀਆਂ ਅਤੇ ਇਨਾਂ ਦਾ ਸੱਚ ਜਾਣ ਲਿਆ , ਇਸ ਦੇ ਅੰਦਰ ਦਾ ਵਿਦ੍ਰੋਹ ਉਥੋਂ ਹੀ ਪਨਪਣਾਂ ਸ਼ੁਰੂ ਹੋ ਗਇਆ ਸੀ। ਉਸ ਦੀ ਪਤਨੀ ਵੀ ਪਹਿਲਾਂ ਇਕ ਨੰਨ ਸੀ । ਯਾਦ ਰਹੇ ਕਿ ਨੰਨ ਸਾਰੀ ਉਮਰ ਕੂੰਵਾਰੀ ਰਹਿੰਦੀ ਹੈ ਅਤੇ ਵਿਆਹ ਨਹੀਂ ਕਰਦੀ। ਇਸ ਦੀ ਪਤਨੀ ਵੀ ਪੋਪਵਾਦੀ ਵਿਵਸਥਾ ਦੇ ਅੰਦਰਲੇ ਸੱਚ ਨੂੰ ਪਛਾਣ ਚੁਕੀ ਸੀ ਅਤੇ ਉਸ ਨੇ ਨੰਨ ਧਰਮ ਤਿਆਗ ਕੇ ਮਾਰਟਿਨ ਲੂਥਰ ਨਾਲ ਵਿਆਹ ਕੀਤਾ ਅਤੇ ਉਸ ਤੋਂ ਉਸਦੀਆਂ 6 ਸੰਤਾਨਾਂ ਹੋਈਆਂ। ਇਹ ਵਿਆਹ ਵੀ ਉਨਾਂ ਨੇ 'ਪੇਪੇਸੀ' ਦੀ ਰੂੜੀਵਾਦੀ ਅਤੇ ਸੜੀ ਗਲੀ ਪਰੰਪਰਾ ਦੇ ਵਿਰੋਧ ਵਿੱਚ ਇਕ ਵਿਦਰੋਹ ਦੇ ਰੂਪ ਵਿੱਚ ਕੀਤਾ। ਮਾਰਟਿਨ ਲੂਥਰ ਅਤੇ ਉਸਦੀ ਪਤਨੀ ਦਾ ਨੰਨ ਹੋ ਕੇ ਵਿਆਹ ਕਰਨਾਂ ਇਕ ਬਹੁਤ ਵੱਡਾ ਰਿਵੋਲਯੂਸ਼ਨ ਸੀ, ਜਿਸ ਨੂੰ ਉਸ ਸਮਾਜ ਦੇ ਇਕ ਬਹੁਤ ਵੱਡੇ ਹਿੱਸੇ ਨੇ ਮਾਨਤਾ ਦਿਤੀ। ਅਜ ਮਾਰਟਿਨ ਲੂਥਰ ਵਰਗੇ ਕ੍ਰਾਂਤੀਕਾਰੀ ਪ੍ਰਚਾਰਕ ਅਤੇ ਨਿਡਰ ਲੇਖਕ ਦੀ ਵਜਿਹ ਨਾਲ ਹੀ "ਪ੍ਰੋਟੇਸਟੇੰਟ" ਇਕ ਵਖਰਾ ਅਤੇ ਬਹੁਤ ਵੱਡਾ ਧਰਮ ਹੈ, ਜੋ ਪੁਜਾਰੀ ਵਾਦੀ 'ਪੋਪੇਸੀ ਵਿਵਸਥਾ' ਤੋਂ ਪੂਰੀ ਤਰ੍ਹਾਂ ਅਜਾਦ ਹੇ। ਜੇ ਉਸ ਵੇਲੇ ਮਾਰਟਿਨ ਲੂਥਰ ਵਰਗਾ ਵਿਦਵਾਨ ਪੁਜਾਰੀਵਾਦੀ ਵਿਵਸਥਾ ਦੇ ਖਿਲਾਫ ਵਿਦ੍ਰੋਹ ਨਾ ਕਰਦਾ, ਤਾਂ ਕ੍ਰਿਸ਼ਚੇਨਿਟੀ ਵੀ ਰੂੜੀਵਾਦੀ ਪਰੰਪਰਾਵਾਂ ਦੀ ਭੇਂਟ ਚੜ੍ਹ ਚੁਕੀ ਹੋਣੀ ਸੀ।
ਵੈਸੇ ਤਾਂ ਸਿੱਖ ਇਤਿਹਾਸ ਵਿਚ ਥਾਂ ਥਾਂ ਤੇ ਇਹੋ ਜਹੇ ਵ੍ਰਿਤਾਂਤ ਮਿਲਦੇ ਹਨ ਕਿ ਸਾਨੂੰ ਬਹੁਤਾ ਦੂਰ ਜਾਣ ਦੀ ਲੋੜ ਹੀ ਨਹੀਂ। ਲੇਕਿਨ ਅਸੀ ਤਾਂ ਅਪਣਾਂ ਇਤਿਹਾਸ ਆਪ ਵਿਗਾੜ ਰਹੇ ਹਾਂ। ਉਨਾਂ ਨੇ ਅਪਣਾਂ ਇਤਿਹਾਸ ਸਾਂਭ ਕੇ ਰਖਿਆ ਹੋਇਆ ਹੈ, ਅਸੀਂ ਅਪਣਾਂ ਇਤਿਹਾਸ ਮੁੜ ਲਿਖਵਾ ਰਹੇ ਹਾਂ । ਸਾਡੇ ਪ੍ਰਧਾਨ ਸਾਡੇ ਆਗੂ ਕਹਿੰਦੇ ਹਨ ਕਿ ਸਾਡਾ ਇਤਿਹਾਸ ਗੰਦਲਾ ਹੋ ਚੁਕਾ ਹੈ, ਅਸੀਂ ਮੁੜ ਇਤਿਹਾਸ ਲਿਖਵਾਵਾਂਗੇ ।
ਭਲਿਉ ! ਜੇੜ੍ਹੀਆਂ ਕੌਮਾਂ ਅਪਣਾਂ ਇਤਿਹਾਸ ਭੁਲ ਜਾਂਦੀਆਂ ਨੇ, ਉਹ ਕੌਮਾਂ ਸਦਾ ਲਈ ਮੁੱਕ ਜਾਂਦੀਆਂ ਨੇ। ਉਨ੍ਹਾਂ ਨੂੰ ਫਿਰ ਕੋਈ ਬਚਾ ਨਹੀਂ ਸਕਦਾ । ਸਾਡੇ ਲੇਖਕ ਅਤੇ ਪ੍ਰਚਾਰਕ ਕੀ ਪੰਦ੍ਰਵ੍ਹੀਂ ਸਦੀ ਦੇ ਇਸ ਇਤਿਹਾਸ ਤੋਂ ਕੋਈ ਸਬਕ ਲੈਂਣਗੇ ? ਜਾਂ ਉਸ ਸੜੀ ਗਲੀ ਪੁਜਾਰੀਵਾਦੀ ਵਿਵਸਥਾ ਅਗੇ ਨਤਮਸਤਕ ਹੋ ਕੇ, ਦੋ ਜੂਨ ਦੀ ਰੋਟੀ ਅਤੇ ਚੰਦ ਡਾਲਰਾਂ ਨੂੰ ਹੀ ਅਪਣੇ ਜੀਵਨ ਦਾ ਅਖੀਰਲਾ ਉਪਰਾਲਾ ਸਮਝ ਕੇ ਸੱਚ ਤੇ ਪਹਿਰਾ ਦੇਣਾਂ ਛੱਡ ਦੇਂਣਗੇ ? ਇਹ ਤਾਂ ਵਕਤ ਹੀ ਦੱਸੇਗਾ !!
ਇੰਦਰਜੀਤ ਸਿੰਘ, ਕਾਨਪੁਰ

ਇੰਦਰਜੀਤ ਸਿੰਘ ਕਾਨਪੁਰ
ਮਾਰਟਿਨ ਲੂਥਰ ਅਤੇ ਕੋਮ ਤੋਂ ਛੇਕੇ ਗਏ ਅਜੋਕੇ ਮਹਾਨ ਸਿੱਖ ਪ੍ਰਚਾਰਕ
Page Visitors: 2681