ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਫਲੈਕਸ ਫਾੜਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਫੌਰੀ ਕਾਰਵਾਈ ਹੋਵੇ : ਬਡਲਾ
ਮੰਡੀਗੋਬਿੰਦਗੜ੍ਹ, 4 ਫਰਵਰੀ – “ਬੀਤੇ ਕਈ ਸਾਲਾਂ ਤੋ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਮਾਤ ਵੱਲੋਂ ਸਿੱਖ ਕੌਮ [1] ਦੇ ਜਰਨੈਲ ਅਤੇ ਕੌਮੀ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹਰ ਸਾਲ ਪੂਰੀ ਸ਼ਰਧਾਂ ਨਾਲ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਜਨਮ ਦਿਹਾੜਾਂ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਮਨਾਉਦੇ ਹੋਏ ਪਾਰਟੀ ਪੂਰੇ ਅਨੁਸਾਸਨ ਵਿਚ ਕੰਮ ਕਰਦੀ ਹੋਈ ਜੋ ਵੀ ਇਸਤਿਹਾਰਬਾਜੀ ਜਾਂ ਮੀਡੀਏ ਵਿਚ ਖ਼ਬਰਾਂ ਭੇਜਦੀ ਹੈ, ਉਹ ਬਿਲਕੁਲ ਜਮਹੂਰੀਅਤ ਅਤੇ ਅਮਨਮਈ ਕਦਰਾ ਕੀਮਤਾ ਨੂੰ ਮੁੱਖ ਰੱਖਦੇ ਹੋਏ ਕੀਤੀ ਜਾਂਦੀ ਹੈ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਦੀ ਮਨ ਆਤਮਾਂ ਨੂੰ ਕਤਈ ਵੀ ਠੇਸ ਨਹੀ ਪਹੁੰਚਾਉਦਾਂ । ਨਿਰੰਤਰ ਕਈ ਸਾਲਾਂ ਤੋ ਇਹ ਦਿਨ ਇਸ ਲਈ ਮਨਾਇਆ ਜਾਂਦਾ ਹੈ ਤਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਮਨੁੱਖਤਾ ਦੀ ਰਾਖੀ ਲਈ ਅਤੇ ਸਿੱਖ ਕੌਮ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੀਤੀ ਗਈ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਜਮਹੂਰੀਅਤ ਤਰੀਕੇ ਮੰਜਿਲ ਵੱਲ ਵੱਧਿਆ ਜਾ ਸਕੇ । ਸਾਨੂੰ ਹੁਣੇ-ਹੁਣੇ ਇਤਲਾਹ ਮਿਲੀ ਹੈ ਕਿ ਮੰਡੀ ਗੋਬਿੰਦਗੜ੍ਹ ਦੇ ਕੁਝ ਭੂਤਰੇ ਹੋਏ ਹਿੰਦੂ ਕੱਟੜਵਾਦੀਆਂ ਨੇ ਸਾਡੇ ਵੱਲੋ ਲਗਾਏ ਗਏ ਫਲੈਕਸ, ਜਿਨ੍ਹਾਂ ਵਿਚ ਕੋਈ ਵੀ ਇਤਰਾਜਯੋਗ ਜਾਂ ਗੈਰ ਕਾਨੂੰਨੀ ਨਾ ਤਾ ਸ਼ਬਦਾਂਵਲੀ ਹੈ ਅਤੇ ਨਾ ਹੀ ਕੋਈ ਭੜਕਾਊ ਫੋਟੋ ਵਗੈਰਾ । ਫਿਰ ਵੀ ਸ਼ਰਾਰਤੀ ਅਨਸਰਾਂ ਵੱਲੋਂ ਗੋਬਿੰਦਗੜ੍ਹ ਪੁਲਿਸ ਤੇ ਜਿ਼ਲ੍ਹਾ ਪ੍ਰਸ਼ਾਸਨ ਦੀ ਨੱਕ ਹੇਠ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਹੋਈ ਕਾਰਵਾਈ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਹੈ । ਜਿਸ ਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ ।”
ਇਹ ਅੱਜ ਇਥੇ ਮੰਡੀ ਗੋਬਿੰਦਗੜ੍ਹ ਵਿਖੇ ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਸ. ਸਿੰਗਾਰਾਂ ਸਿੰਘ ਬਡਲਾ, ਸ. ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਨਾਜਰ ਸਿੰਘ ਕਾਹਨਪੁਰਾ ਜਿ਼ਲ੍ਹਾ ਜਰਨਲ ਸਕੱਤਰ ਵੱਲੋਂ ਸਿਵ ਸੈਨਿਕਾ ਵੱਲੋਂ ਕੀਤੀ ਗਈ ਹੁੱਲੜਵਾਜੀ ਵਿਰੁੱਧ ਸਖਤ ਸਟੈਡ ਲੈਦੇ ਹੋਏ ਅਤੇ ਪੁਰਜੋਰ ਨਿਖੇਧੀ ਕਰਦੇ ਹੋਏ ਇਕ ਪ੍ਰੈਸ ਨੋਟ ਵਿਚ ਪ੍ਰਗਟ ਕੀਤੇ। ਆਗੂਆਂ ਨੇ ਡੂੰਘੀ ਹੈਰਾਨੀ ਪ੍ਰਗਟ ਕੀਤੀ ਕਿ ਜਿ਼ਲ੍ਹਾ ਪ੍ਰਸ਼ਾਸਨ ਫਤਹਿਗੜ੍ਹ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਿਉ ਨਹੀ ਕਰਦੀ ? ਆਗੂਆਂ ਨੇ ਮੰਗ ਕੀਤੀ ਕਿ ਸੰਬੰਧਤ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ । ਤਾਂ ਜੋ ਪੰਜਾਬ ਦੇ ਅਮਨਮਈ ਮਾਹੌਲ ਨੂੰ ਉਤੇ ਤਰ੍ਹਾਂ ਕਾਇਮ ਰੱਖਿਆ ਜਾ ਸਕੇ ਅਤੇ 12 ਫਰਵਰੀ 2013 ਨੂੰ ਜੋ ਸਿੱਖ ਕੌਮ ਸੰਤਾਂ ਦਾ 66ਵਾਂ ਜਨਮ ਦਿਹਾੜਾਂ ਮਨਾ ਰਹੀ ਹੈ, ਉਸ ਵਿਚ ਅਜਿਹੇ ਮੁਜਰਿਮ ਸੋਚ ਵਾਲੇ ਅਨਸਰ ਦਾਖਲ ਹੋਕੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਨਾ ਬਣਾ ਸਕਣ ਅਤੇ ਸਿੱਖ ਕੌਮ ਹਰ ਸਾਲ ਦੀ ਤਰ੍ਹਾਂ ਇਸ ਦਿਨ ਨੂੰ ਮਨਾਉਦੀ ਹੋਈ ਆਪਣੇ ਕੌਮੀ ਨਾਇਕਾਂ ਨੂੰ ਯਾਦ ਕਰ ਸਕੇ । ਆਗੂਆਂ ਨੇ ਇਹ ਵੀ ਅਗਾਹ ਕੀਤਾ ਕਿ ਬੀਤੇ ਕਈ ਸਾਲਾਂ ਤੋ ਜਦੋ ਤੋ ਇਹ ਦਿਨ ਮਨਾਉਦੇ ਆ ਰਹੇ ਹਾਂ, ਕਦੀ ਵੀ ਇਸ ਤਰ੍ਹਾਂ ਗੈਰ ਕਾਨੂੰਨੀ ਜਾਂ ਅਨੁਸਾਸਨ ਤੋ ਰਹਿਤ ਕਾਰਵਾਈ ਕਰਨ ਦੀ ਇਜ਼ਾਜਤ ਨਹੀ ਦਿੱਤੀ । ਜੇਕਰ ਫਿਰ ਵੀ ਕੁਝ ਸਰਕਾਰ ਪ੍ਰਸਤੀ ਜਾਂ ਮੁਤੱਸਵੀ ਜਮਾਤਾਂ ਦੇ ਕੁਝ ਲੋਕ ਸਾਡੇ ਇਸ ਮਹਾਨ ਦਿਹਾੜੇ ਨੂੰ ਮਨਾਉਣ ਵਿਚ ਵਿੰਘਨ ਪਾਉਣ ਦੀਆਂ ਅਸਫ਼ਲ ਕੋਸਿ਼ਸ਼ਾਂ ਕਰ ਰਹੇ ਹਨ, ਤਾਂ ਅਜਿਹੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਸਿੱਖ ਕੌਮ ਬਿਲਕੁਲ ਜਿੰਮੇਵਾਰ ਨਹੀ ਹੋਵੇਗੀ । ਬਲਕਿ ਜਿਲ੍ਹਾ ਪ੍ਰਸ਼ਾਸਨ, ਜਿ਼ਲ੍ਹਾ ਪੁਲਿਸ ਅਤੇ ਸਿਵ ਸੈਨਿਕ ਜਿੰਮੇਵਾਰ ਹੋਣਗੇ