ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਮਹਿਖਾਸੁਰ ਦਾ ਵੱਧ ਕਰਣ ਵਾਲੀ ਭਗਉਤੀ ਦੇਵੀ ਅੱਗੇ ਹੀ ਤਾਂ ਅਸੀ ਰੋਜ ਅਰਦਾਸ ਕਰਦੇ ਹਾਂ!
ਮਹਿਖਾਸੁਰ ਦਾ ਵੱਧ ਕਰਣ ਵਾਲੀ ਭਗਉਤੀ ਦੇਵੀ ਅੱਗੇ ਹੀ ਤਾਂ ਅਸੀ ਰੋਜ ਅਰਦਾਸ ਕਰਦੇ ਹਾਂ!
Page Visitors: 2770

ਮਹਿਖਾਸੁਰ ਦਾ ਵੱਧ ਕਰਣ ਵਾਲੀ ਭਗਉਤੀ ਦੇਵੀ ਅੱਗੇ ਹੀ ਤਾਂ ਅਸੀ ਰੋਜ ਅਰਦਾਸ ਕਰਦੇ ਹਾਂ!
ਯਕੀਨ ਨਾਂ ਹੋਵੇ ਤਾਂ ਆਪ ਪੜ੍ਹ ਕੇ ਵੇਖ ਲਵੋ !
ਅੱਜ ਭਾਰਤ ਦੀ ਲੋਕ ਸਭਾ ਵਿੱਚ ਦੁਰਗਾ ਦੇਵੀ ਅਤੇ ਸਹਿਖਾਸੁਰ ਨੂੰ ਲੈ ਕੇ ਕਾਫੀ ਹੱਲਾ ਗੁੱਲਾ ਮਚਿਆ ਰਿਹਾ! ਸਿਖਿਆ ਮੰਤਰੀ ਦੇ ਬਯਾਨ ਨੂੰ ਲੈ ਕੇ ਵਿਪੱਖੀ ਦਲ ,ਉਸ ਨੂੰ ਮਾਫੀ ਮੰਗਣ ਲਈ ਜੋਰ ਦਿੰਦੇ ਰਹੈ !  ਸਿਖਿਆ ਮੰਤਰੀ ਨੇ ਕੀ ਕਹਿਆ, ਅਤੇ ਮਹਿਖਾਸੁਰ ਨੂੰ  ਅਪਣਾਂ ਰੱਬ ਮਨਣ ਵਾਲੇ ਵਰਗ ਨੇ ਦੁਰਗਾ ਬਾਰੇ ਕੀ ਕਹਿਆ , ਮੈ ਇਥੇ ਲਿੱਖ ਕੇ ਕਿਸੇ ਤਰਹਾਂ ਦੀ ਬਹਿਸ ਖੜੀ ਕਰਨਾ ਨਹੀ ਚਾਂਉਦਾ ! ਮੇਰਾ ਮਕਸਦ ਤਾ ਸਿਰਫ ਕਥਿਤ ਦਸਮ ਗ੍ੰਥ ਨਾਮ ਦੇ ਉਸ ਪੋਥੇ ਦਾ ਜਿਕਰ ਕਰਣਾਂ ਹੈ , ਜਿਸ ਵਿੱਚ ਮਹਿਖਾਸੁਰ ਅਤੇ ਦੁਰਗਾ ਦੇ ਯੁਧ ਅਤੇ ਮਹਿਖਾਸੁਰ ਦੇ ਵੱਧ ਦਾ ਵਿਸਤਾਰ ਨਾਲ ਜਿਕਰ ਮਿਲਦਾ ਹੈ !
 ਦਸਮ ਗ੍ੰਥੀਆਂ ਅਨੁਸਾਰ ਮਹਿਖਾਸੁਰ ਅਤੇ ਦੁਰਗਾ ਦੇਵੀ ਦੇ ਇਸ ਵਿ੍ਤਾਂਤ  ਨੂੰ ਉਨ੍ਹਾ ਦੇ ਗੁਰੂ ਨੇ ਲਿਖਿਆ ਹੈ ! ਇਸ ਮਿਥਿਹਾਸ ਨੂੰ ਸਿੱਖਾਂ ਨਾਲ ਜੋੜਨ ਲਈ ,ਇਸ ਦੀ ਸ਼ੁਰੂਆਤ ਵਿੱਚ , " ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ! ਲਿੱਖ ਦਿਤਾ ਗਿਆ ਹੈ ! ਇਹ ਮੀਥਿਹਾਸ ਇਸ ਪੋਥੇ ਦੇ ਪੰਨਾਂ ਨੰ.१०० ਤੋਂ ਅਰੰਭ ਹੰਦਾ ਹੈ १०२ ਤੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੰਦਾ ਹੈ, " ਇਤਿ ਸ੍ਰੀ ਬਚਿਤਰ੍ ਨਾਟਕੇ ਚੰਡੀ ਚਰਿਤੇ੍ ਮਹਿਖਾਸੁਰ ਬਧਹ ਪ੍ਥਮ ਧਿਆਯ ਸੰਪੂਰਨਮ ਸਤ੍ ਸੁਭਮ ਸਤ੍ l१lਅਫਜੂl
ਪੰਨਾਂ ਨੰ १०२ ਤੋਂ ਲੈ ਕੇ ਪੰਨਾਂ ਨੰ ११९ ਤਕ ਲਿਖਾਰੀ ,  ਦੁਰਗਾ ਦੇਵੀ ਦੇ ਹੋਰ ਦੈਂਤਾਂ ਨਾਲ ਹੋਏ ਯੁਧਾਂ ਅਤੇ ਉਸ ਵਲੋਂ ਮਾਰੇ ਗਏ ਦੈਂਤਾਂ ਅਤੇ ਦੁਰਗਾ ਦੇਵੀ ਦੇ ਪਰਾਕ੍ਮ ਦਾ ਵਖਿਆਨ ਕਰਦਾ ਹੈ l ਚੰਡੀ ਦੀ ਉਸਤਤਿ ਅਤੇ ਪਰਾਕ੍ਮ ਦਾ ਵਖਿਆਨ ਕਰਦਾ ਕਰਦਾ ਕਵੀ ਪੰਨਾਂ ਨੰ ११९ ਤੇ ਹੀ ਦੁਰਗਾ ਦੀ ਉਸਤਤਿ ਹੇਠ ਲਿਖੇ ਸਿਰਲੇਖ ਨਾਲ ਕਰਣੀ ਸ਼ੁਰੂ ਕਰ ਦਿੰਦਾ ਹੈ, " ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ l ਸ੍ਰੀ ਭਗਉਤੀ ਜੀ ਸਹਾਇ l ਵਾਰ ਸ੍ਰੀ ਭਗਉਤੀ ਜੀ ਕੀ l ਪਾਤਸ਼ਾਹੀ १०" ਪ੍ਰਿਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ .......(ਜਿਸਨੂੰ ਸਿੱਖਾਂ ਦੀ ਰੋਜਾਨਾਂ ਪੜ੍ਹਨ ਵਾਲੀ ਅਰਦਾਸ ਵਿੱਚ ਹਮੇਸ਼ਾਂ ਲਈ ਜੋੜ ਦਿਤਾ ਗਿਆ ਹੈ l
ਇਸ ਦੁਰਗਾ ਦੇਵੀ ਦੀ ਉਸਤਤਿ ਅਤੇ ਹਿੰਦੂ ਮਿਥਿਹਾਸ  ਨੂੰ ਗੁਰੂ ਗੋਬਿੰਦ ਸਿੰਘ ਜੀ ਦਵਾਰਾ ਲਿਖਿਆ ਸਾਬਤ ਕਰਣ ਲਈ , ਗੁਰੂ ਗ੍ੰਥ ਸਾਹਿਬ ਜੀ ਦੇ ਸਿਧਾਂਤਾ ਤੋ ਉਲਟ ਇਸ ਰਚਨਾਂ ਉਤੇ ਵੀ "ਪਾਤਸ਼ਾਹੀ १०" ਦਾ ਠੱਪਾ ਲਾਅ ਦਿਤਾ ਗਿਆ ਹੈ l ਇਸ ५५ ਪਉੜੀਆ ਵਾਲੀ ਦੁਰਗਾ ਉਸਤਤਿ ਉਪਰ "ਪਾਤਸ਼ਾਹੀ १०"  ਅਤੇ ९ ਸਿੱਖ ਗੁਰੂਆ ਦੇ ਨਾਮ ਬੜੀ ਬੇਅਦਬੀ ਨਾਲ ਲਿੱਖ ਕੇ ਪਹਿਲੀਆ २ ਪੋੜੀਆ ਵਿੱਚ ਸਿੱਖਾ ਨੂੰ ਇਹ ਭੁਲੇਖਾ ਪਾਇਆ ਗਿਆ ਹੈ ਕਿ ਇਹ ਰਚਨਾਂ ਸਿੱਖਾਂ ਨਾਲ ਸੰਬੰਧਿਤ ਹੈ ,ਅਤੇ ਅਕਾਲ ਪੁਰਖ ਦੀ ਉਸਤਤਿ ਹੈ l  ਲੇਕਿਨ ਬਾਕੀ ਦੀਆ ਸਾਰੀਆ ਪੋੜੀਆ ਵਿੱਚ ਦੁਰਗਾ ਉਸਤਤਿ ਅਤੇ ਦੁਰਗਾ ਪਾਠ ਕਰਣ ਦਾ ਦਾਅਵਾ ਕਵੀ ਆਪ ਕਰਦਾ ਹੈ ਤੇ ਇਕ ਇਕ ਪੰਗਤੀ ਵਿੱਚ ਦੋ ਦੋ ਵਾਰ ਦਰਗਾ ਦੇਵੀ ਦਾ ਨਾਮ ਲਿਖਦਾ ਹੈ l ਅਖੀਰਲੀ ५५ ਪਉੜੀ ਵਿੱਚ ਲਿਖਾਰੀ ਇਹ ਲਿੱਖ ਕੇ ਇਸ ਗੱਲ ਦੀ ਪੋ੍ੜਤਾ ਕਰ ਦੇਂਦਾ ਹੈ ਕੇ ਮੈਂਂ ਕਿਸੇ ਕਿਰ੍ਪਾਨ ਜਾਂ ਅਕਾਲ ਪੁਰਖ ਦੀ ਉਸਤਤਿ ਦਾ ਪਾਠ ਨਹੀ ਬਲਕਿ ਦੁਰਗਾ ਦੇਵੀ ਦਾ ਪਾਠ ਲਿਖਿਆ ਹੈ l
 "ਦੁਰਗਾ ਪਾਠ ਬਣਾਇਆ ਸਭੈ ਪਉੜੀਆਂ l ਫੇਰ ਨ ਜੂਨੀ ਆਇਆ ਜਿਨ ਇਹ ਗਾਇਆ l५५l
ਇਸ ਰਚਨਾਂ ਵਿੱਚ ਆਈ ਭਗਉਤੀ ਨੂੰ ਕ੍ਰਿਪਾਨ ਜਾਂ ਅਕਾਲ ਪੁਰਖ ਕਹਿਣ ਵਾਲੇ ਵੀਰੋ ,ਮੈਨੂੰ ਪਤਾ ਹੈ ਤੁਸੀ ਇਹ ਪੋਥੀ ਕਦੀ ਵੀ ਆਪ ਖੋਲ ਕੇ ਨਹੀ ਵੇਖਣੀ , ਤੁਸਾਂ ਸਿੱਖ ਵਿਰੋਧੀਆ ਦੀ ਸਾਜਿਸ਼ ਨੂੰ ਇੱਨੀ ਛੇਤੀ ਨਹੀ ਸਮਝ ਸਕਨਾ , ਇਸੇ ਲਈ ਇਸ ਰਚਨਾਂ ਦੇ ਕੁਝ ਕੁ ਪੰਨੇ ਇਸ ਲੇਖ ਨਾਲ ਪਾ ਰਿਹਾਂ ਕਿ ਅਪਣੀ ਸ਼ੰਕਾ ਆਪ ਦੂਰ ਕਰ ਸਕੋ ,ਇਸ ਨੂੰ ਪੜ੍ਹ ਕੇ l ਜੇ ਫਿਰ ਵੀ ਇਸ ਰਚਨਾ ਵਾਲੀ "ਭਗਉਤੀ" ਤੁਹਾਨੂੰ ਅਪਣੀ ਕ੍ਰਿਪਾਨ ਜਾਂ ਅਕਾਲ ਪੁਰਖ ਲੱਗੇ ਤਾਂ ਬੇਸ਼ਕ ਇਸ ਅਗੇ ਅਰਦਾਸ ਕਰੀ ਜਾਉ l ਲੇਕਿਨ ਜੇ ਇਨ੍ਹਾਂ ५५ ਪਉੜੀਆਂ ਵਿੱਚ ਜੇ ਤੁਹਾਨੂੰ ३३ ਵਾਰ ਦੁਰਗਾ ਦਾ ਨਾਂ ਲਿਖਿਆ ਨਜਰ ਆ ਜਾਵੇ ਤਾਂ ਰੱਬ ਦਾ ਵਾਸਤਾ ਜੇ , ਮੇਰੇ ਸਰਬੰਸ ਦਾਨੀ ਗੁਰੂ ਨੂੰ , ਇਸ ਰਚਨਾ ਦਾ ਲਿਖਣ ਵਾਲਾ ਕਹਿ ਕੇ ਅਕਾਲ ਪੁਰਖ ਦੇ ਪੁਜਾਰੀ ਗੁਰੂ ਨੂੰ ਦੇਵੀ ਪੂਜਕ ਕਹਿ ਕੇ ਉਸ ਦੀ ਮਹਾਨਤਾ ਨੂੰ ਖੋਰਾ ਨਾਂ ਲਾਉ l
ਇੰਦਰਜੀਤ ਸਿੰਘ , ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.