-ਸੰਪਾਦਕੀ ਸੁਨੇਹਾ
ਸਪਾਦਕੀ ਸੁਨੇਹਾ
ਸਿੱਖ ਭਾਈਚਾਰੇ ਨਾਲ ਸਬੰਧਿਤ ਸਾਰੇ ਵੀਰਾਂ ਭੈਣਾਂ ਨੂੰ
ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ।
ਆਉ ਸਾਰੇ ਰਲ ਕੇ ਪ੍ਰੱਣ ਕਰੀਏ ਕਿ ਅਸੀਂ ਸਾਰੇ ਸ਼ਬਦ ਗੁਰੂ ਦੀ ਸਰਨ ਲੈਂਦੇ ਹੋਏ,
ਸਾਰੇ ਆਪਸੀ ਮਤ-ਭੇਦ ਭੁਲਾ ਕੇ ਇਕ-ਮੁੱਠ ਹੋਈਏ,
ਦਸਵੰਧ ਦੀ ਠੀਕ ਵਰਤੋਂ ਕਰਦੇ ਹੋਏ,
ਪੰਥ ਦੀ ਚੜ੍ਹਦੀ ਕਲਾ ਲਈ ਉਪਰਾਲਾ ਕਰੀਏ।
ਚੰਦੀ ਅਮਰ ਜੀਤ ਸਿੰਘ
-ਸੰਪਾਦਕੀ ਸੁਨੇਹਾ
ਕਿਸਾਨ ਵੀਰੋ, ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ!
ਤੁਸੀਂ ਆਪਣੇ ਵਿਚੋਂ ਗਲਤ ਅੰਸਰਾਂ ਤੇ ਨਿਗ੍ਹਾ ਰੱਖਣ ਦਾ ਕੰਮ, ਬੜੀ ਸੂਝ-ਬੂਝ ਨਾਲ ਸ਼ੁਰੂ ਕਰ ਹੀ ਲਿਆ ਹੈ।
ਅੱਜ ਦੋ ਵਜੇ ਦੀ ਮੀਟਿੰਗ ਵਿਚ ਕੁਝ ਬਹੁਤ ਜ਼ਰੂਰੀ ਲੀਡਰਾਂ ਨੂੰ ਜਾਣ ਤੋਂ ਰੋਕੋ, ਅੱਜ ਕੁਝ ਵੀ ਹੋ ਸਕਦਾ ਹੈ। ਤੁਹਾਡੇ ਸੰਘਰਸ਼ ਨੂੰ ਢਾਅ ਲਾਉਣ ਲਈ ਲੀਡਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਸੰਭਾਲੋ।
ਰਾਤੀਂ ਕੁਝ ਕਿਸਾਨਾਂ ਨੂੰ ਨਸ਼ੇ ਦੀ ਹਾਲਤ ਵਿਚ ਵੇਖਿਆ ਗਿਆ ਹੈ, ਇਸ ਤੇ ਫੋਰਨ ਕੰਟਰੋਲ ਕਰੋ।
ਸਰਕਾਰ ਵਲੋਂ ਸਿੱਖਾਂ ਅਤੇ ਹਿੰਦੂਆਂ ਵਿਚ ਪਾੜਾ ਪਾਉਣ ਲਈ ਬਹੁਤ ਜ਼ੋਰ ਲਾਇਆ ਜਾ ਰਿਹਾ ਹੈ, ਇਸ ਤੇ ਨਜ਼ਰ ਰੱਖੋ।
ਮੀਡੀਏ ਵਾਲੇ ਕੁਝ ਲੋਕ ਵੀ, ਕਿਸਾਨਾਂ ਵਿਚ, ਬਿੱਲਾਂ ਵਿਚ ਸੋਧ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਬਹੁਤ ਗਲਤ ਹੈ।
ਹਰ ਗੱਲ ਤੇ ਨਿਗ੍ਹਾ ਰੱਖਣ ਲਈ 100-200 ਜਾਂ ਇਸ ਤੋਂ ਵੀ ਵੱਧ ਬੰਦਿਆਂ ਦੀ ਨਿਯੁਕਤੀ ਕਰੋ, ਜਿਨ੍ਹਾਂ ਕੋਲ ਤੁਹਾਡਾ ਪਛਾਣ-ਚਿੱਨ੍ਹ ਹੋਵੇ ਅਤੇ ਇਹ ਬੰਦੇ ਬੜੇ ਠਰਮੇ ਵਾਲੇ ਹੋਣ, ਇਹ ਸਿੱਧੇ ਰੂਪ ਵਿਚ ਕੋਈ ਐਕਸ਼ਨ ਨਾ ਲੈਣ ਸਵਾਂ ਤੁਹਾਡੇ ਵਲੋਂ ਬਣਾਈ ਕਿਸੇ ਕਮੇਟੀ ਨੂੰ ਜਾਣੂ ਕਰਵਾਉਣ ਅਤੇ ਕਮੇਟੀ ਉਨ੍ਹਾਂ ਤੇ ਸੂਝ-ਬੂਝ ਨਾਲ ਰੋਕ ਲਾਵੇ। ਆਉਣ ਵਾਲੇ ਸਮੇ ਵਿਚ ਬਹੁਤ ਕੁਝ ਹੋ ਸਕਦਾ ਹੈ, ਤੁਹਾਡੀ, ਬੜੀ ਸਸ਼ਕਤ ਸੀ.ਆਈ.ਡੀ. ਟੀਮ ਹੋਣੀ ਬਹੁਤ ਜ਼ਰੂਰੀ ਹੈ। ਏਧਰ ਖਾਸ ਧਿਆਨ ਦਿਉ।
ਕਿਸੇ ਹਾਲਤ ਵਿਚ ਵੀ ਭੜਕਾਹਟ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ।
ਅਮਰ ਜੀਤ ਸਿੰਘ ਚੰਦੀ
5-12-2020
-Voice of People
ਭਗਵੰਤ ਸਿੰਘ ਮਾਨ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ,
ਭਗਵੰਤ ਸਿੰਘ ਮਾਨ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ, ਪਰ ਇਹ ਕੋਈ ਵੱਡੀ ਗੱਲ ਨਹੀਂ ਹੈ।
ਅੱਜ ਤੱਕ ਪੰਜਾਬ ਤੇ ਕਦੀ ਜਵਾਹਰ ਲਾਲ ਨੈਹਰੂ ਦੇ ਪੁੱਤ੍ਰ ਕਬਜਾ ਕਰੀ ਬੈਠੇ ਸਨ, ਕਦੇ ਇੰਦਰਾ ਗਾਂਧੀ ਦੇ ਝਾੜੂ-ਬਰਦਾਰ। ਕਦੀ ਰਾਜੀਵ ਗਾਂਧੀ ਦੇ ਚਮਚੇ। ਜੇ ਡਾ. ਮਨਮੋਹਨ ਸਿੰਘ ਭਾਰਤ ਦੀ ਆਰਥਿਕ ਹਾਲਤ ਨਾ ਸੁਧਾਰਦਾ ਤਾਂ ਭਾਰਤ ਬਹੁਤ ਪਹਿਲਾਂ ਹੀ ਗੁਲਾਮ ਹੋ ਗਿਆ ਹੁੰਦਾ। ਅਜਿਹੇ ਨਿਖਸਮੇ ਮੁਲਕ ਤੇ ਗੁਜਰਾਤ ਦੇ ਵਪਾਰੀਆਂ ਨੇ ਕਬਜ਼ਾ ਕਰ ਲਿਆ ਅਤੇ ਭਾਰਤ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਸੋਹਬਤ ਵਿਚ ਪੰਜਾਬ ਦੇ ਚੋਰਾਂ ਨੇ ਵੀ ਖੂਬ ਹੱਥ ਰੰਗੇ ਅਤੇ ਪੰਜਾਬ ਨੂੰ ਵੀ ਬਹੁਤ ਵੱਡਾ ਕਰਜ਼ਾਈ ਬਣਾ ਦਿੱਤਾ। ਦੁੱਖ ਤਾਂ ਇਸ ਗੱਲ ਦਾ ਹੈ ਕਿ ਪੰਜਾਬ ਦੀ ਨੁਹਾਰ ਹੀ ਬਦਲ ਦਿੱਤੀ, ਜਿਹੜੇ ਲੋਕ ਕਿਰਤ ਦੇ ਪਿਆਰੇ ਸਨ ਉਨ੍ਹਾਂ ਨੂੰ ਵੀ ਵੇਹਲੜ ਅਤੇ ਝੋਲੀ-ਚੁੱਕ ਬਣਾ ਕੇ ਆਪਸ ਵਿਚ ਹੀ ਇਕ ਦੂਸਰੇ ਦੇ ਦੁਸ਼ਮਨ ਬਣਾ ਦਿੱਤਾ। ਜਿੰਨੀ ਬੁਰੀ ਹਾਲਤ ਇਸ ਦੌਰਾਨ ਹੋਈ ਉਸ ਬਾਰੇ ਤਾਂ ਸੋਚ ਕੇ ਹੀ ਸ਼ਰਮ ਆਉਂਦੀ ਹੈ। ਇਹ ਲੋਕ ਸਿੱਖੀ ਦੇ ਭੇਸ ਵਿਚ ਸਿੱਖਾਂ ਦੇ ਹੀ ਦੁਸ਼ਮਨ ਹੋ ਗਏ। ਅਮਰਿੰਦਰ ਸਿੰਘ ਨੇ ਆਪਣੀ ਖਸਲਤ ਦਾ ਪ੍ਰਗਟਾਵਾ ਕਰਦਿਆਂ ਘਰ ਆਏ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਨੂੰ ਮਿਲਣ ਤੋਂ ਵੀ ਨਾਹ ਕਰ ਦਿੱਤੀ।
ਆਪਸ ਵਿਚ ਰਲ ਕੇ ਪੰਜਾਬ ਨੂੰ ਵਾਰੀ ਵਾਰੀ ਲੁੱਟਦੇ ਰਹੇ, ਪੰਜਾਬ ਦਾ ਪਾਣੀ. ਪੰਜਾਬ ਦੀ ਬਿਜਲੀ, ਪੰਜਾਬ ਦੇ ਡੈਮ, ਸਮੇਤ ਪੰਜਾਬ ਦੀ ਰਾਜਧਾਨੀ ਦੇ ਵੇਚ ਖਾਧੇ। ਗੁਰਦਵਾਰਿਆਂ ਦੀਆਂ ਜ਼ਮੀਨਾਂ, ਪਿੰਡਾਂ ਦੀਆਂ ਸ਼ਾਮ-ਲਾਟਾਂ ਅਤੇ ਜਿੱਥੇ ਵੀ ਖਾਲੀ ਜ਼ਮੀਨ ਪਈ ਵੇਖੀ,ਵੇਚ ਦਿੱਤੀ। ਪੰਜਾਬ ਦਾ ਖਜ਼ਾਨਾ ਖਾਲੀ ਕਰ ਕੇ, ਸਰਕਾਰ ਦਾ ਕੰਮ ਚਲਾਉਣ ਲਈ ਕੇਂਦਰ ਕੋਲੋਂ ਕਰਜ਼ਾ ਲੈ ਲੈ ਕੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ। ਜਿਹੜਾ ਸੂਬਾ ਭਾਰਤ ਵਿਚ ਇਕ ਨੰਬਰ ਤੇ ਸੀ, ਉਹ ਗਿਆਰਾਂ ਨੰਬਰ ਤੇ ਪਹੁੰਚ ਗਿਆ।
ਜਿਸ ਦਾ ਪ੍ਰਗਟਾਵਾ ਇਕ ਕਵੀ ਨੇ ਇਨ੍ਹਾਂ ਲਫਜ਼ਾਂ ਵਿਚ ਕੀਤਾ।
"ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ"
ਸਮਾ ਬਦਲਿਆ, ਪੰਜਾਬ ਦੀ ਵਾਗ-ਡੋਰ, ਪੰਜਾਬ ਦੇ ਪੁੱਤ੍ਰ ਦੇ ਹੱਥ ਆਈ ਤਾਂ ਕਾਂਗਰਸ, ਬੀ.ਜੇ.ਪੀ. ਅਕਾਲੀਆਂ ਅਤੇ ਕਾਮਰੇਡਾਂ ਨੇ ਰਲ ਕੇ ਭਗਵੰਤ ਸਿੰਘ ਮਾਨ ਦੇ ਖਿਲਾਫ ਹੀ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਦੀ ਸੋਚ ਮੁਤਾਬਕ ਤਾਂ ਪੰਜਾਬ ਹੁਣ ਆਪਣੇ ਪੈਰਾਂ ਤੇ ਹੋ ਹੀ ਨਹੀਂ ਸਕਦਾ। ਪਰ ਪੰਜਾਬੀ ਦੀ ਕਹਾਵਤ ਹੈ "ਰੱਬ ਲਾਠੀ ਨਾਲ ਨਹੀਂ ਮਾਰਦਾ, ਥੋੜ੍ਹਾ ਜਿਹਾ ਦਿਮਾਗ ਹੀ ਘੁਮਾ ਦੇਂਦਾ ਹੈ।
ਓਸੇ ਅਨੁਸਾਰ, ਉਨ੍ਹਾਂ ਨੇ ਬੜ੍ਹਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ. ਕਿ ਭਗਵੰਤ ਸਿੰਘ ਮਾਨ ਸਾਡੇ ਨਾਲ ਬੈਠ ਕੇ ਖੁਲ੍ਹੀ ਵਿਚਾਰ ਕਰੇ ਕਿ ਪੰਜਾਬ ਨੂੰ ਕਿਵੇਂ ਚਲਾਇਆ ਜਾਵੇਗਾ ? ਉਹ ਆਪਣੇ ਹੀ ਕਹੇ ਵਿਚ ਫਸ ਗਏ ਅਤੇ ਵਿਚਾਰ ਕਰਨ ਵਾਲੇ ਦਿਨ ਸਭ ਗਾਇਬ ਹੋ ਗਏ। ਭਗਵੰਤ ਸਿੰਘ ਮਾਨ ਨੇ ਇਕੱਠੇ ਹੋਏ ਲੋਕਾਂ ਸਾਹਵੇਂ ਸਾਰੀ ਗੱਲ ਰੱਖੀ ਕਿ ਕੰਮ ਹੀ ਨਹੀਂ ਚਲਾਇਆ ਜਾਵੇਗਾ ਬਲਕਿ ਇਨ੍ਹਾਂ ਪਾਰਟੀਆਂ ਵਲੋਂ ਵੇਚਿਆ ਹੋਇਆ ਸਾਰਾ ਸਾਮਾਨ ਵੀ ਵਾਪਸ ਲਿਆ ਜਾਵੇਗਾ
ਇਵੇਂ ਹੀ 2024 ਦੀ ਲੋਕ-ਸਭਾ ਚੋਣ, ਜੇ I.N.D.I.A. ਜਿੱਤ ਗਈ ਤਾਂ ਮੋਦੀ ਅਤੇ ਅਮਿੱਤ-ਸ਼ਾਹ ਵਲੋਂ ਅਡਾਨੀ ਨੂੰ ਵੇਚਿਆ ਹੋਇਆ ਸਾਰਾ-ਕੁਝ ਵੀ ਵਾਪਸ ਲਿਆ ਜਾਵੇਗਾ।